ਰੋਮ (ਏਪੀ) : ਸੱਤ ਮਹੀਨੇ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਇਟਾਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਇੱਥੇ ਡਿਏਗੋ ਸ਼ਵਾਰਟਜਮੈਨ ਖ਼ਿਲਾਫ਼ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਰੋਮ ਵਿਚ ਨੌਂ ਵਾਰ ਦੇ ਚੈਂਪੀਅਨ ਸਪੇਨ ਦੇ ਨਡਾਲ ਨੇ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਸ਼ਵਾਰਟਜਮੈਨ ਨੂੰ ਪਿਛਲੇ ਨੌਂ ਮੈਚਾਂ ਵਿਚ ਹਰਾਇਆ ਸੀ ਪਰ ਸ਼ਨਿਚਰਵਾਰ ਨੂੰ ਅਰਜਨਟੀਨਾ ਦੇ ਖਿਡਾਰੀ ਨੇ 6-2, 7-5 ਨਾਲ ਜਿੱਤ ਦਰਜ ਕੀਤੀ। ਸ਼ਵਾਰਟਜਮੈਨ ਨੇ ਕੁਆਰਟਰ ਫਾਈਨਲ ਵਿਚ ਬੇਸਲਾਈਨ ਰੈਲੀ ਤੇ ਡਰਾਪ ਸ਼ਾਟਸ ਨਾਲ ਦਬਦਬਾ ਬਣਾਇਆ ਜਦਕਿ ਨਡਾਲ ਨੇ ਕਈ ਸਹਿਜ ਗ਼ਲਤੀਆਂ ਕੀਤੀਆਂ ਤੇ ਉਨ੍ਹਾਂ ਦੀ ਸਰਵਿਸ ਵੀ ਉਮੀਦ ਮੁਤਾਬਕ ਨਹੀਂ ਸੀ।

ਉਨ੍ਹਾਂ ਨੇ ਸ਼ਵਾਰਟਜਮੈਨ ਦੇ 17 ਦੇ ਮੁਕਾਬਲੇ 30 ਸਹਿਜ ਗ਼ਲਤੀਆਂ ਕੀਤੀਆਂ ਜਦਕਿ ਆਪਣੀ ਸਰਵਿਸ 'ਤੇ 63 ਵਿਚੋਂ 29 ਅੰਕ ਹੀ ਹਾਸਲ ਕਰ ਸਕੇ ਜਿਸ ਨਾਲ ਉਨ੍ਹਾਂ ਨੇ ਪੰਜ ਵਾਰ ਆਪਣੀ ਸਰਵਿਸ ਗੁਆਈ।

Posted By: Sunil Thapa