ਬਾਸੇਲ : ਪੀਵੀ ਸਿੰਧੂ ਨੇ ਕਿਹਾ ਹੈ ਕਿ ਪਿਛਲੇ ਦੋ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਮੁਕਾਬਲਿਆਂ ਵਿਚ ਖ਼ਿਤਾਬ ਨਾ ਜਿੱਤਣ ਕਾਰਨ ਹੋ ਰਹੀ ਨਿੰਦਾ ਤੋਂ ਉਹ 'ਨਰਾਜ਼ ਤੇ ਦੁਖੀ' ਸੀ ਤੇ ਪਿਛਲੇ ਦਿਨੀਂ ਸਮਾਪਤ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਉਨ੍ਹਾਂ ਨਿੰਦਾ ਕਰਨ ਵਾਲਿਆਂ ਨੂੰ ਜਵਾਬ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਸਵਾਲ ਉਠਾਇਆ ਸੀ। ਦੋ ਵਾਰ ਦੀ ਸਿਲਵਰ ਮੈਡਲ ਜੇਤੂ ਸਿੰਧੂ ਨੇ ਐਤਵਾਰ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ।