ਨਵੀਂ ਦਿੱਲੀ : ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਚੀਨ ਦੀ ਖੇਡ ਸਮੱਗਰੀ ਬਣਾਉਣ ਵਾਲੀ ਕੰਪਨੀ ਲੀ ਨਿੰਗ ਨਾਲ ਲਗਪਗ 50 ਕਰੋੜ ਰੁਪਏ ਦਾ ਚਾਰ ਸਾਲ ਦਾ ਕਰਾਰ ਕੀਤਾ ਹੈ। ਇਸ ਰਿਕਾਰਡ ਕਰਾਰ ਤੋਂ ਪਹਿਲਾਂ ਚੀਨ ਦੀ ਇਸੇ ਕੰਪਨੀ ਨੇ ਪਿਛਲੇ ਮਹੀਨੇ ਇਕ ਹੋਰ ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨਾਲ ਵੀ ਚਾਰ ਸਾਲ ਲਈ 35 ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਭਾਰਤ ਵਿਚ ਲੀ ਨਿੰਗ ਦੀ ਭਾਈਵਾਲ ਸਨਲਾਈਟ ਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਡਾਇਰਕਟਰ ਮਹਿੰਦਰ ਕਪੂਰ ਨੇ ਦੱਸਿਆ ਕਿ ਸਿੰਧੂ ਦਾ ਕਰਾਰ ਬੈਡਮਿੰਟਨ ਦੀ ਦੁਨੀਆ ਵਿਚ ਸਭ ਤੋਂ ਵੱਡੇ ਕਰਾਰਾਂ ਵਿਚੋਂ ਇਕ ਹੈ।