ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜਿਮਨੇਜ਼ੀਅਮ ਹਾਲ 'ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਸ਼ਰਨ ਕਰਦਿਆਂ 21 ਅੰ ਹਾਸਲ ਕਰ ਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੁਕਾਬਲੇ 'ਚ 13 ਅੰਕ ਹਾਸਲ ਕਰ ਕੇ ਮਾਨਸਾ ਜ਼ਿਲ੍ਹਾ ਦੂਜੇ ਅਤੇ 11 ਅੰਕ ਹਾਸਲ ਕਰ ਕੇ ਸ੍ਰੀ ਅੰਮਿ੍ਤਸਰ ਸਾਹਿਬ ਤੀਜੇ ਸਥਾਨ 'ਤੇ ਰਿਹਾ। ਇਸ ਮੌਕੇ ਇੰਟਰਨੈਸ਼ਨਲ ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੀ ਜਿੱਤ 'ਚ ਸਾਰੇ ਪਹਿਲਵਾਨਾਂ ਨੇ ਸ਼ਾਨਦਾਰ ਖੇਡ ਵਿਖਾਈ। ਉਨ੍ਹਾਂ ਦੱਸਿਆ 55 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ 'ਚ ਸਮਸ਼ੇਰ ਸਿੰਘ ਫ਼ਰੀਦਕੋਟ, 60 ਕਿਲੋਗ੍ਰਾਮ 'ਚ ਅਕਾਸ਼ ਸ੍ਰੀ ਅੰਮਿ੍ਤਸਰ ਸਾਹਿਬ, 63 ਕਿਲੋਗ੍ਰਾਮ 'ਚ ਕਰਨਜੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ, 67 ਕਿਲੋਗਾ੍ਮ 'ਚ ਸਚਿਨ ਫ਼ਰੀਦਕੋਟ, 72 ਕਿਲੋਗ੍ਰਾਮ 'ਚ ਅਮਰਵੀਰ ਸਿੰਘ ਤਰਨਤਾਰਨ, 77 ਕਿਲੋਗ੍ਰਾਮ 'ਚ ਹਰਸ਼ਦੀਪ ਸਿੰਘ ਪਟਿਆਲਾ, 82 ਕਿਲੋਗ੍ਰਾਮ 'ਚ ਕਰਨਦੀਪ ਿਫ਼ਰੋਜ਼ਪੁਰ, 87 ਕਿਲੋਗ੍ਰਾਮ 'ਚ ਲਾਲ ਸਿੰਘ ਫ਼ਰੀਦਕੋਟ, 97 ਕਿਲੋਗ੍ਰਾਮ 'ਚ ਸਾਹਿਲ ਮਾਨਸਾ, 130 ਕਿਲੋਗ੍ਰਾਮ 'ਚ ਗੁਰਸੇਵਕ ਸਿੰਘ ਮੁਹਾਲੀ ਜੇਤੂ ਰਹੇ। ਫ਼ਰੀਦਕੋਟ ਦੀ ਜੇਤੂ ਟੀਮ ਨੂੰ ਬਲਜਿੰਦਰ ਸਿੰਘ ਹਾਂਡਾ ਜ਼ਿਲ੍ਹਾ ਸਪੋਰਟਸ ਅਫਸਰ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ, ਹਰਗੋਬਿੰਦ ਸਿੰਘ ਸੰਧੂ ਅੰਤਰਰਾਸ਼ਟਰੀ ਕੁਸ਼ਤੀ ਕੋਚ, ਗੁਰਮਨਦੀਪ ਸਿੰਘ ਬਰਾੜ ਜ਼ਿਲ੍ਹਾ ਖੇਡ ਪ੍ਰਬੰਧਕ ਸਿੱਖਿਆ ਵਿਭਾਗ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਕੁਲਦੀਪ ਸਿੰਘ ਲੈਕਚਰਾਰ, ਕੁਸ਼ਤੀ ਕੋਚ ਇੰਦਰਜੀਤ ਸਿੰਘ, ਰਣਜੀਤ ਸਿੰਘ ਬਰਾੜ ਭੋਲੂਵਾਲਾ ਖੇਡ ਪ੍ਰਮੋਟਰ, ਹਰਦੀਪ ਸਿੰਘ ਫਿੱਡੂ ਪਹਿਲਵਾਨ, ਗੁਰਲਾਲ ਸਿੰਘ ਪਹਿਲਵਾਨ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ, ਗੁਰਤੇਜ ਸਿੰਘ ਤੇਜਾ ਪਹਿਲਵਾਨ ਮੀਤ ਪ੍ਰਧਾਨ ਨਗਰ ਕੌਂਸਲ, ਅਸ਼ੋਕ ਪਹਿਲਵਾਨ, ਐਡਵੋਕੇਟ ਗੌਤਮ ਬਾਂਸਲ, ਹਰਪਾਲ ਸਿੰਘ ਪਾਲੀ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਨੇ ਵਧਾਈ ਦਿੱਤੀ ਹੈ।