ਜਲੰਧਰ, ਜੇਐੱਨਐੱਨ : ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਸਾਥੀ ਖਿਡਾਰੀ ਮਨਦੀਪ ਸਿੰਘ ਓਲੰਪਿਕ ’ਚ Bronze medal ਜਿੱਤਣ ਦਾ ਜਸ਼ਨ ਘਰਵਾਲਿਆਂ ਲਈ ਨਵੀਆਂ ਕਾਰਾਂ ਦੇ ਨਾਲ ਮਨਾਉਂਗੇ। ਟੋਕੀਓ ਓਲੰਪਿਕ ’ਚ ਜਾਣ ਤੋਂ ਪਹਿਲਾਂ ਕਪਤਾਨ ਮਨਪ੍ਰੀਤ ਨੇ ਪਤਨੀ ਇਲੀ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਓਲੰਪਿਕ ’ਚ ਮੈਡਲ ਜਿੱਤੇ ਤਾਂ ਉਨ੍ਹਾਂ ਨੂੰ ਨਵੀਂ ਰੇਂਜ ਰੋਵਰ ਖਰੀਦ ਕੇ ਦੇਣਗੇ। ਉੱਥੇ ਹੀ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੂੰ ਹੁਣ ਬੇਟੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀਡੀਓ ਕਾਲ ’ਤੇ ਬੇਟੇ ਨਾਲ ਗੱਲ ਕੀਤੀ ਹੈ। ਹੁਣ ਮੈਨੂੰ ਉਸ ਦੇ ਪਰਤਣ ਦਾ ਇੰਤਜ਼ਾਰ ਹੈ। ਮੈਂ ਗਲੇ ’ਚ ਮੈਡਲ ਦੇ ਨਾਲ ਉਸ ਨੂੰ ਆਪਣੇ ਸੀਨੇ ਨਾਲ ਲਗਾਉਣਾ ਚਾਹੁੰਦੀ ਹਾਂ। ਮਨਜੀਤ ਕੌਰ ਨੇ ਕਿਹਾ ਕਿ ਬੇਟੇ ਮਨਪ੍ਰੀਤ ਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਹਨ। ਮੈਡਲ ਦੇ ਨਾਲ ਪਰਤਣ ’ਤੇ ਉਹ ਮਾਂ ਦੇ ਹੱਥ ਦੇ ਬਣੇ ਆਲੂ ਦੇ ਪਰੌਂਠੇ ਖਾਣਗੇ। ਉਸ ਨੂੰ ਦੁੱਧ ਪੀਣਾ ਵੀ ਕਾਫੀ ਪਸੰਦ ਹੈ।

ਵੀਰਵਾਰ ਨੂੰ ਜਲੰਧਰ ’ਚ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਜਲੰਧਰ ਦੇ ਇਕ ਹੋਰ ਖਿਡਾਰੀ ਮਨਦੀਪ ਦੀ ਮਾਂ ਦਵਿੰਦਰ ਪਾਲ ਕੌਰ ਨੇ ਕਿਹਾ ਕਿ ਮਨਦੀਪ ਨੂੰ ਹਿਮਾਚਲ ਦੀਆਂ ਪਹਾੜੀਆਂ ’ਚ ਘੁੰਮਣਾ ਚੰਗਾ ਲਗਦਾ ਹੈ। ਓਲੰਪਿਕ ਤੋਂ ਪਹਿਲਾਂ ਘਰ ’ਚ ਆਪਣੀ ਇਹੀ ਚੰਗਾ ਜ਼ਾਹਿਰ ਕੀਤੀ ਸੀ। ਉਸ ਦੇ ਘਰ ਆਉਣ ’ਤੇ ਅਸੀਂ ਸਾਰੇ ਹਿਮਾਚਲ ਦੀਆਂ ਵਾਦੀਆਂ ’ਚ ਘੁੰਮਣ ਜਾਵਾਂਗੇ। ਘਰਵਾਲੇ ਪਹਿਲਾਂ ਹੀ ਮੈਡਲ ਜਿੱਤਣ ’ਤੇ ਮਨਦੀਪ ਦੇ ਲਈ ਨਵੀਂ ਮਰਸੀਡੀਜ਼ ਖਰੀਦਣ ਦੀ ਗੱਲ ਕਹਿ ਚੁੱਕੇ ਹਨ।

Posted By: Rajnish Kaur