ਚੰਡੀਗੜ੍ਹ, ਜੇਐੱਨਐੱਨ : ਚੰਡੀਗੜ੍ਹ ਦੀ ਐਥਲੀਟ ਸਿਮਰਨ ਕੌਰ ਖੇਲੋ ਇੰਡੀਆ ਖੇਡਾਂ (Khelo India Games) ਲਈ ਚੁਣੀ ਗਈ ਹੈ। ਐੱਸਡੀ ਪਬਲਿਕ ਸਕੂਲ ਸੈਕਟਰ-32 ਵਿਚ ਪੜ੍ਹਦੀ ਸਿਮਰਨ ਕੌਰ 100 ਮੀਟਰ ਤੇ 200 ਮੀਟਰ ਵਿਚ ਸ਼ਾਨਦਾਰ ਅਥਲੀਟ ਹੈ। ਸਿਮਰਨ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਯੂਟੀ ਦੇ ਖੇਡ ਵਿਭਾਗ ਵੱਲੋਂ ਪੰਚਕੂਲਾ ਵਿਚ ਹੋਣ ਵਾਲੀਆਂ ਖੇਲੋ ਇੰਡੀਆ ਖੇਡਾਂ ਲਈ ਚੁਣਿਆ ਗਿਆ। ਸਿਮਰਨ ਨੇ ਦੱਸਿਆ ਕਿ ਪੁਣੇ ਵਿਚ ਹੋਏ ਖੇਲੋ ਇੰਡੀਆ ਵਿਚ ਮੇਰਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ, ਉਹ ਟੂਰਨਾਮੈਂਟ ਵਿਚ ਛੇਵੇਂ ਸਥਾਨ ’ਤੇ ਰਹੀ। ਇਸ ਵਾਰ ਉਹ ਪੰਚਕੂਲਾ ਵਿਚ ਤਮਗਾ ਜਿੱਤਣ ਤੋਂ ਪਿੱਛੇ ਨਹੀਂ ਹਟੇਗੀ।

ਸਿਮਰਨ ਪਿਛਲੇ ਤਿੰਨ ਸਾਲਾਂ ਤੋਂ ਚੰਡੀਗੜ੍ਹ ਐਥਲੈਟਿਕਸ ਮੀਟ ਵਿਚ ਸਰਵੋਤਮ ਅਥਲੀਟ ਦਾ ਖਿਤਾਬ ਜਿੱਤ ਰਹੀ ਹੈ। ਸਿਮਰਨ ਹੁਣ ਤਕ ਵੱਖ-ਵੱਖ ਮੁਕਾਬਲਿਆਂ ਵਿਚ 11 ਵਾਰ ਸਰਵੋਤਮ ਅਥਲੀਟ ਚੁਣੀ ਜਾ ਚੁੱਕੀ ਹੈ। 16 ਸਾਲਾ ਸਿਮਰਨ ਨੇ ਚਾਰ ਰਾਸ਼ਟਰੀ ਮੈਡਲਾਂ ਸਮੇਤ ਕੁੱਲ 85 ਤਗਮੇ ਜਿੱਤੇ ਹਨ। ਸਿਮਰਨ ਅੰਡਰ-14 ਤੋਂ ਬਾਅਦ ਹਰ ਸਟੇਟ ਐਥਲੈਟਿਕਸ ਮੀਟ ਵਿਚ ਯੂਟੀ ਸਪੋਰਟਸ ਵਿਭਾਗ ਦੀ ਸਾਲ ਦੀ ਸਰਵੋਤਮ ਅਥਲੀਟ ਰਹੀ ਹੈ। ਇਸ ਵਿਚ ਉਸ ਨੇ ਤਿਰੂਪਤੀ ਵਿਚ ਹੋਈਆਂ ਜ਼ਿਲ੍ਹਾ ਰਾਸ਼ਟਰੀ ਖੇਡਾਂ ਵਿਚ ਟਰੈਕ ਦੌੜ ਦਾ ਰਿਕਾਰਡ ਤੋੜਿਆ ਤੇ 200 ਮੀਟਰ ਦੀ ਦੌੜ 26.17 ਸੈਕਿੰਡ ਵਿਚ ਪੂਰੀ ਕੀਤੀ। ਵਿਜੇਵਾੜਾ ਵਿਚ ਹੋਈਆਂ ਜੂਨੀਅਰ ਨੈਸ਼ਨਲ ਖੇਡਾਂ 800 ਮੀਟਰ ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਮਹਾਰਾਸ਼ਟਰ ਵਿਚ ਹੋਈਆਂ ਸਕੂਲ ਨੈਸ਼ਨਲ ਖੇਡਾਂ ਵਿਚ 200 ਮੀਟਰ ਵਿਚ ਕਾਂਸੀ ਦਾ ਤਗਮਾ ਜਿੱਤਿਆ। ਮਹਾਰਾਸ਼ਟਰ ਵਿੱਚ ਹੋਈਆਂ ਸਕੂਲ ਨੈਸ਼ਨਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸਿਮਰਨ ਫਿਲਹਾਲ ਸੈਕਟਰ 7 ਸਥਿਤ ਸਪੋਰਟਸ ਕੰਪਲੈਕਸ ਵਿਚ ਅਭਿਆਸ ਕਰ ਰਹੀ ਹੈ। ਸਿਮਰਨ ਦੇ ਕੋਚ ਮਨਜਿੰਦਰ ਸਿੰਘ ਹੀਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਮਰਨ ਤੋਂ ਮੈਡਲ ਦੀ ਉਮੀਦ ਹੈ।

Posted By: Rajnish Kaur