ਸੀਨੀਅਰ ਸਟਾਫ ਰਿਪੋਰਟਰ, ਜਲੰਧਰ

17 ਮਈ ਤੋਂ ਕੋਵਿਲਪੱਟੀ (ਤਾਮਿਲਨਾਡੂ) ਵਿਖੇ ਸ਼ੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਰਦ ਹਾਕੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਜਸਵਿੰਦਰ ਸਿੰਘ ਕਰੇਗਾ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਪੰਜਾਬ ਹਾਕੀ ਟੀਮ ਦੀ ਅਗਵਾਈ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦਾ ਜਸਵਿੰਦਰ ਸਿੰਘ ਕਰੇਗਾ ਜਦਕਿ ਨਵਦੀਪ ਸਿੰਘ (ਮੁਹਾਲੀ) ਪੰਜਾਬ ਟੀਮ ਦਾ ਉਪ ਕਪਤਾਨ ਹੋਵੇਗਾ । ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਸਰਬਜੋਤ ਸਿੰਘ, ਸਵਰਨਦੀਪ ਸਿੰਘ (ਦੋਵੇਂ ਪੰਜਾਬ ਐਂਡ ਸਿੰਧ ਬੈਂਕ ਤੋਂ), ਅਰਸ਼ਦੀਪ ਸਿੰਘ, ਅਕਾਸ਼, ਸ਼ਾਸ਼ਵੰਤ ਐਰੀ, ਰਾਜਿੰਦਰ ਸਿੰਘ, ਅਕਾਸ਼ਦੀਪ, ਸੰਜੇ, ਗੁਰਕਮਲ ਸਿੰਘ, ਮਨਮੀਤ ਸਿੰਘ, ਭਾਰਤ ਠਾਕੁਰ, ਫ਼ਤਿਹਬੀਰ ਸਿੰਘ (ਸਾਰੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ) ਅਭਿਤਾਬ ਸਿੰਘ, ਰਵਨੀਤ ਸਿੰਘ, ਪ੍ਰਭਦੀਪ ਸਿੰਘ, ਗੁਰਬਖ਼ਸ਼ ਸਿੰਘ (ਸਾਰੇ ਮੁਹਾਲੀ ਤੋਂ) ਨੂੰ ਸ਼ਾਮਲ ਕੀਤਾ ਗਿਆ ਹੈ । ਅਵਤਾਰ ਸਿੰਘ ਪਿੰਕਾ ਅਤੇ ਗੁਰਬਖਸ਼ੀਸ਼ ਸਿੰਘ (ਪੀਐੱਸਪੀਸੀਐੱਲ, ਅੰਮਿ੍ਤਸਰ) ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ।

ਫੋਟੋ 35