ਜਲੰਧਰ (ਜੇਐੱਨਐੱਨ) : ਗੁਹਾਟੀ 'ਚ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਅੰਡਰ-17 ਲੜਕਿਆਂ ਦੇ ਵਰਗ ਦੀ ਟੀਮ ਨੇ ਕਾਂਸੇ ਦਾ ਮੈਡਲ ਜਿੱਤ ਲਿਆ ਹੈ। ਪੰਜਾਬ ਨੇ ਤੀਜੇ ਤੇ ਚੌਥੇ ਸਥਾਨ 'ਤੇ ਰਹਿਣ ਲਈ ਸੋਮਵਾਰ ਨੂੰ ਮੈਚ ਖੇਡਿਆ। ਮੈਚ ਵਿਚ ਪੰਜਾਬ ਨੇ ਉੜੀਸਾ ਨੂੰ ਹਰਾ ਕੇ ਮੈਡਲ ਆਪਣੇ ਨਾਂ ਕੀਤਾ। ਇਨ੍ਹਾਂ ਖੇਡਾਂ ਵਿਚ ਪੰਜਾਬ ਦੀਆਂ ਅੰਡਰ-21 ਲੜਕੇ ਵਰਗ, ਅੰਡਰ-17 ਲੜਕੇ ਤੇ ਲੜਕੀਆਂ ਦੇ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਅੰਡਰ-21 ਲੜਕੇ ਵਰਗ ਤੇ ਅੰਡਰ-17 ਲੜਕੀਆਂ ਦੇ ਵਰਗ ਦੀਆਂ ਟੀਮਾਂ ਕੁਝ ਖ਼ਾਸ ਨਹੀਂ ਕਰ ਸਕੀਆਂ।