style="text-align: justify;">ਗੁਰੂਗ੍ਰਾਮ : 14 ਜਨਵਰੀ ਤੋਂ ਸ਼ੁਰੂ ਹੋ ਰਹੇ ਪ੍ਰੋ ਕੁਸ਼ਤੀ ਲੀਗ ਦੇ ਚੌਥੇ ਐਡੀਸ਼ਨ ਲਈ ਸ਼ੁੱਕਰਵਾਰ ਨੂੰ ਇੱਥੇ ਭਲਵਾਨਾਂ ਦੀ ਟੀਮ ਤੈਅ ਕੀਤੀ ਗਈ। ਇਸ ਵਾਰ ਭਲਵਾਨਾਂ ਦੀ ਟੀਮ ਤੈਅ ਕਰਨ ਲਈ ਬੋਲੀ ਨਹੀਂ ਲਗਾਈ ਗਈ ਬਲਕਿ ਡਰਾਅ ਕੱਡੇ ਗਏ। ਵਿਸ਼ਵ ਨੰਬਰ ਇਕ ਰੈਂਕਿੰਗ ਦੇ ਭਾਰਤੀ ਸਟਾਰ ਭਲਵਾਨ ਬਜਰੰਗ ਪੂਨੀਆ ਦੀ 30 ਲੱਖ ਰੁਪਏ ਦੀ ਰਕਮ ਤੈਅ ਹੋਈ ਸੀ ਤੇ ਉਨ੍ਹਾਂ ਨੂੰ ਐੱਨਸੀਆਰ ਪੰਜਾਬ ਰਾਇਲਜ਼ ਨੇ ਹਾਸਲ ਕੀਤਾ। ਵਿਨੇਸ਼ 25 ਲੱਖ ਰੁਪਏ ਨਾਲ ਮੁੰਬਈ ਮਹਾਰਥੀ ਦੀ ਟੀਮ ਨਾਲ ਜੁੜੀ। ਸਾਕਸ਼ੀ ਮਲਿਕ ਨੂੰ 20 ਲੱਖ ਰੁਪਏ 'ਚ ਦਿੱਲੀ ਸੁਲਤਾਨਸ ਨੇ ਆਪਣੇ ਨਾਲ ਜੋੜਿਆ।