ਬੈਂਗਲੁਰੂ (ਪੀਟੀਆਈ) : ਕਾਂਤੀਰਵਾ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਪ੍ਰਰੋ ਕਬੱਡੀ ਲੀਗ (ਪੀਕੇਐੱਲ) ਵਿਚ ਖੇਡੇ ਗਏ ਮੁਕਾਬਲੇ ਵਿਚ ਯੂਪੀ ਯੋਧਾ ਟੀਮ ਨੇ ਪਟਨਾ ਪਾਈਰੇਟਸ ਨੂੰ 41-29 ਨਾਲ ਹਰਾ ਦਿੱਤਾ। ਪਟਨਾ ਪਾਈਰੇਟਸ ਦੀ ਇਸ ਸੀਜ਼ਨ ਵਿਚ ਇਹ ਲਗਾਤਾਰ ਛੇਵੀਂ ਹਾਰ ਹੈ। ਯੂਪੀ ਵੱਲੋਂ ਨਿਤੇਸ਼ ਕੁਮਾਰ ਨੇ ਪੰਜ ਟੈਕਲ ਅੰਕ ਹਾਸਲ ਕੀਤੇ। ਸ਼੍ਰੀਕਾਂਤ ਜਾਧਵ (ਸੁਪਰ-10, 10 ਰੇਡ ਅੰਕ) ਤੇ ਸੁਰਿੰਦਰ (ਸੱਤ ਰੇਡ ਅੰਕ) ਨੇ ਰੇਡਿੰਗ ਵਿਚ ਸਭ ਤੋਂ ਜ਼ਿਆਦਾ ਅੰਕ ਹਾਸਲ ਕੀਤੇ। ਪਟਨਾ ਵੱਲੋਂ ਇਕ ਵਾਰ ਫਿਰ ਪ੍ਰਦੀਪ ਨੇ ਸੁਪਰ-10 (14 ਰੇਡ ਅੰਕ) ਕੀਤਾ ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕੇ।