ਜਕਾਰਤਾ (ਪੀਟੀਆਈ) : ਪਿ੍ਰਆਂਸ਼ੂ ਰਾਜਾਵਤ ਦੋ ਸ਼ਾਨਦਾਰ ਜਿੱਤਾਂ ਨਾਲ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਪੁੱਜ ਗਏ ਹਨ ਜਦਕਿ ਬੀ ਸਾਈ ਪ੍ਰਣੀਤ ਸਮੇਤ ਬਾਕੀ ਭਾਰਤੀ ਕੁਆਲੀਫਾਇੰਗ ਗੇੜ 'ਚ ਹਾਰ ਗਏ।

ਓਡੀਸ਼ਾ ਓਪਨ ਸੁਪਰ 100 ਟੂਰਨਾਮੈਂਟ 2022 ਵਿਚ ਫਾਈਨਲ ਵਿਚ ਪੁੱਜੇ ਪਿ੍ਰਆਂਸ਼ੂ ਨੇ ਡੈਨਮਾਰਕ ਦੇ ਵਿਕਟਰ ਸਵੇਂਡਰਸੇਨ ਨੂੰ 21-10, 13-21, 21-13 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਰਾਂਸ ਦੇ ਕ੍ਰਿਸਟੋ ਪੋਪੋਵ ਨੂੰ 21-17, 21-19 ਨਾਲ ਹਰਾਇਆ ਸੀ। ਥਾਮਸ ਕੱਪ ਜਿੱਤਣ ਵਾਲੀ ਭਾਰਤੀਟ ੀਮ ਦੇ ਮੈਂਬਰ ਰਹੇ ਪਿ੍ਰਆਂਸ਼ੂ ਦਾ ਸਾਹਮਣਾ ਇੰਡੋਨੇਸ਼ੀਆ ਦੇ ਚਿਕੋ ਓਰਾ ਦਵੀ ਵਾਰਡੋਇਓ ਨਾਲ ਹੋਵੇਗਾ। ਪ੍ਰਣੀਤ ਨੂੰ ਮਲੇਸ਼ੀਆ ਦੇ ਚਿਏਮ ਜੂਨ ਵੇਈ ਨੇ 21-18, 21-19 ਨਾਲ ਹਰਾਇਆ। ਸਿੰਗਾਪੁਰ ਓਪਨ ਵਿਚ ਸਾਬਕਾ ਚੈਂਪੀਅਨ ਰਹੇ ਵੇਈ ਨੇ ਇਸ ਤੋਂ ਪਹਿਲਾਂ ਇੰਮਡੋਨੇਸ਼ੀਆ ਦੇ ਇਖਸਾਨ ਲਿਓਨਾਰਡੋ ਇਮੈਨੂਅਲ ਰੂੰਬੇ ਨੂੰ 21-18, 9-21, 21-15 ਨਾਲ ਮਾਤ ਦਿੱਤੀ ਸੀ। ਕਿਰਨ ਜਾਰਜ ਤੇ ਮਿਥੁਨ ਮੰਜੂਨਾਥ ਵੀ ਕੁਆਲੀਫਾਇਰ ਦੇ ਪਹਿਲੇ ਗੇੜ ਵਿਚ ਹਾਰ ਕੇ ਬਾਹਰ ਹੋ ਗਏ। ਕਾਰਤੀਕੇ ਗੁਲਸ਼ਨ ਕੁਮਾਰ ਨੇ ਮਲੇਸ਼ੀਆ ਦੇ ਯੋ ਸੇਂਗ ਜੋ ਨੂੰ 21-8, 21-4 ਨਾਲ ਹਰਾਇਆ ਪਰ ਲਿਨ ਚੁਨ ਯੀ ਹੱਥੋਂ 16-21, 17-21 ਨਾਲ ਹਾਰ ਗਏ। ਮਿਕਸਡ ਡਬਲਜ਼ ਵਿਚ ਰੋਹਨ ਕਪੂਰ ਤੇ ਐੱਨ ਸਿੱਕੀ ਰੈੱਡੀ ਨੇ ਚੀਨੀ ਤਾਇਪੇ ਦੇ ਪੋ ਲੀ ਵੇਈ ਤੇ ਚਾਂਗ ਚਿੰਗ ਹੁਈ ਨੂੰ 21-15, 21-18 ਨਾਲ ਹਰਾ ਕੇ ਮੁੱਖ ਡਰਾਅ ਵਿਚ ਥਾਂ ਬਣਾਈ। ਬੀ ਸੁਮੀਤ ਰੈੱਡੀ ਤੇ ਅਸ਼ਵਿਨੀ ਪੋਨੱਪਾ ਹਾਲਾਂਕਿ ਇੰਡੋਨੇਸ਼ੀਆ ਦੇ ਜਫਰ ਹਿਦਾਯਤੁੱਲ੍ਹਾ ਤੇ ਏਐੱਸ ਪੁੱਤ੍ਰੀ ਪ੍ਰਨਾਤਾ ਹੱਥੋਂ 20-22, 17-21 ਨਾਲ ਹਾਰ ਗਏ।

Posted By: Gurinder Singh