ਹਾਂਗਕਾਂਗ (ਏਜੰਸੀ) : ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਸੱਤ ਮਹੀਨੇ ਵਿਚ ਪਹਿਲੀ ਵਾਰ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ, ਜਦਕਿ ਉਨ੍ਹਾਂ ਦੇ ਹਮਵਤਨ ਸਾਥੀ ਐੱਸਐੱਸ ਪ੍ਰਣਯ ਦਾ ਵੀਰਵਾਰ ਨੂੰ ਇਥੇ ਹਾਂਗਕਾਂਗ ਓਪਨ ਵਿਚ ਸਫ਼ਰ ਸਮਾਪਤ ਹੋ ਗਿਆ।

ਸਾਬਕਾ ਵਿਸ਼ਵ ਨੰਬਰ ਇਕ ਸ੍ਰੀਕਾਂਤ ਇਸ ਹਫ਼ਤੇ ਜਾਰੀ ਹੋਈ ਤਾਜ਼ਾ ਬੀਡਬਲਯੂਐੱਫ ਰੈਂਕਿੰਗ ਵਿਚ 13ਵੇਂ ਸਥਾਨ 'ਤੇ ਖਿਸਕ ਗਏ ਸਨ ਪਰ ਉਨ੍ਹਾਂ ਨੇ ਥਿੇ ਪੁਰਸ਼ ਸਿੰਗਲਸ ਦੇ ਦੂਜੇ ਦੌਰ ਦੇ ਮੁਕਾਬਲੇ ਵਿਚ ਹਮਵਤਨ ਸੌਰਵ ਵਰਮਾ ਨੂੰ 21-11, 15-21, 21-19 ਨਾਲ ਮਾਤ ਦਿੱਤੀ। ਸ੍ਰੀਕਾਂਤ ਪਿਛਲੀ ਵਾਰ ਅਪ੍ਰਰੈਲ ਵਿਚ ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ ਵਿਚ ਪੁੱਜੇ ਸਨ। ਗੁੰਟੂਰ ਦੇ ਸ਼ਟਲਰ ਸ੍ਰੀਕਾਂਤ ਨੂੰ ਪਹਿਲੇ ਦੌਰ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟ ਮੋਮੋਟਾ ਦੇ ਖਿਲਾਫ਼ ਬਾਈ ਮਿਲੀ ਸੀ। ਹੁਣ ਉਨ੍ਹਾਂ ਦਾ ਅਗਲਾ ਮੁਕਾਬਲਾ ਚੀਨ ਦੇ ਓਲੰਪਿਕ ਚੈਂਪੀਅਨ ਚੇਨ ਲੋਂਗ ਨਾਲ ਹੋਵੇਗਾ। ਇਸ ਤੋਂ ਪਹਿਲਾਂ ਐੱਚਐੱਸ ਪ੍ਰਣਯ ਨੂੰ ਦੂਜੇ ਦੌਰ ਦੇ ਮੁਕਾਬਲੇ ਵਿਚ ਛੇਵਾਂ ਦਰਜਾ ਪ੍ਰਰਾਪਤ ਇੰਡੋਨੇਸ਼ੀਆਈ ਖਿਡਾਰੀ ਜੋਨਾਥਨ ਕ੍ਰਿਸਟੀ ਦੇ ਹੱਥੋਂ 12-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।