ਬਾਲੀ (ਪੀਟੀਆਈ) : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ ਤੇ ਐੱਚਐੱਸ ਪ੍ਰਣਯ ਦੂਜੇ ਗੇੜ ਦੇ ਮੁਕਾਬਲੇ ਵਿਚ ਜਿੱਤ ਦੇ ਨਾਲ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ। ਭਾਰਤ ਦੀ ਦਿੱਗਜ ਬੈਡਮਿੰਡਨ ਖਿਡਾਰਨ ਸਿੰਧੂ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਸਪੇਨ ਦੀ ਕਲਾਰਾ ਆਜੁਰਮੇਂਡੀ ਨੂੰ ਹਰਾਇਆ। ਦੁਨੀਆ ਦੀ 47ਵੇਂ ਨੰਬਰ ਦੀ ਖਿਡਾਰਨ ਕਲਾਰਾ ਖ਼ਿਲਾਫ਼ ਪਹਿਲੀ ਵਾਰ ਖੇਡ ਰਹੀ ਤੀਜਾ ਦਰਜਾ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿਚ 17-21, 21-7, 21-12 ਨਾਲ ਜਿੱਤ ਦਰਜ ਕੀਤੀ। ਸਿੰਧੂ ਕੁਆਰਟਰ ਫਾਈਨਲ ਵਿਚ ਦੁਨੀਆ ਦੀ 30ਵੇਂ ਨੰਬਰ ਦੀ ਖਿਡਾਰਨ ਤੁਰਕੀ ਦੀ ਨੇਸਲੀਹਾਨ ਯਿਗਿਤ ਨਾਲ ਭਿੜੇਗੀ।

ਸਿੰਧੂ ਨੇ ਤੁਰਕੀ ਦੀ ਖਿਡਾਰਨ ਖ਼ਿਲਾਫ਼ ਹੁਣ ਤਕ ਆਪਣੇ ਤਿੰਨੇ ਮੁਕਾਬਲੇ ਜਿੱਤੇ ਹਨ। ਪ੍ਰਣਯ ਨੇ ਵੱਡਾ ਉਲਟਫੇਰ ਕਰਦੇ ਹੋਏ ਮੌਜੂਦਾ ਓਲੰਪਿਕ ਚੈਂਪੀਅਨ ਡੈਨਮਾਰਕ ਦੇ ਵਿਕਟਰ ਏਕਸੇਲਸੇਨ ਨੂੰ ਮਾਤ ਦਿੱਤੀ। ਪ੍ਰਣਯ ਤੇ ਏਕਸੇਲਸੇਨ ਵਿਚਾਲੇ ਰੋਮਾਂਚਕ ਮੈਚ ਇਕ ਘੰਟਾ 11 ਮਿੰਟ ਤਕ ਚੱਲਿਆ ਜਿੱਥੇ ਭਾਰਤੀ ਸਟਾਰ ਓਲੰਪਿਕ ਚੈਂਪੀਅਨ ’ਤੇ ਭਾਰੀ ਪਿਆ।

ਏਕਸੇਲਸੇਨ ਨੇ ਪਹਿਲੀ ਗੇਮ 21-14 ਨਾਲ ਆਪਣੇ ਨਾਂ ਕੀਤੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਪ੍ਰਣਯ ਵਾਪਸੀ ਕਰ ਸਕਣਗੇ। ਮੈਚ ਦੀ ਦੂਜੀ ਗੇਮ ਵਿਚ ਪ੍ਰਣਯ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਇਸ ਰੋਮਾਂਚਕ ਗੇਮ ਨੂੰ 21-19 ਨਾਲ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਆਖ਼ਰੀ ਗੇਮ ਜਿੱਤਣ ਵਿਚ ਬਹੁਤ ਵੱਧ ਮਿਹਨਤ ਨਹੀਂ ਕਰਨੀ ਪਈ ਤੇ 14-

Posted By: Ramanjit Kaur