ਨਿਊਯਾਰਕ (ਪੀਟੀਆਈ) : ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਰਮੇਸ਼ਬਾਬੂ ਪ੍ਰਗਨਾਨੰਦ ਨੂੰ ਮਲਟਵਾਟਰ ਚੈਂਪੀਅਨਜ਼ ਸ਼ਤਰੰਜ ਟੂਰ ਦੇ ਸੱਤਵੇਂ ਗੇੜ ਜੂਲੀਅਸ ਬੇਅਰ ਜੇਨਰੇਸ਼ਨ ਕੱਪ ਆਨਲਾਈਨ ਟੂਰਨਾਮੈਂਟ ਵਿਚ ਲਗਾਤਾਰ ਤਿੰਨ ਜਿੱਤਾਂ ਦਰਜ ਕਰਨ ਤੋਂ ਬਾਅਦ ਅਮਰੀਕਾ ਦੇ ਕ੍ਰਿਸਟੋਫਰ ਯੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਗਨਾਨੰਦ ਨੇ ਕ੍ਰੇਨ ਦੇ 53 ਸਾਲ ਦੇ ਤਜਰਬੇਕਾਰ ਵਾਸਿਲ ਇਵਾਨਚੁਕ ਤੇ ਪੋਲੈਂਡ ਦੇ ਜਾਨ ਕ੍ਰਿਜੀਸਤੋਫ ਡੂਡਾ ਨੂੰ ਹਰਾ ਕੇ ਆਪਣੀ ਮੁਹਿੰਮ ਸ਼ੁਰੂ ਕੀਤਾ। ਚੇਨਈ ਦੇ 17 ਸਾਲ ਦੇ ਇਸ ਖਿਡਾਰੀ ਨੇ ਇਸ ਤੋਂ ਬਾਅਦ ਇਕ ਹੋਰ ਦਿੱਗਜ ਬੋਰਿਸ ਗੇਲਫਾਂਡ ਨੂੰ ਹਰਾਇਆ ਪਰ ਚੌਥੇ ਗੇੜ ਦੇ ਮੁਕਾਬਲੇ ਵਿਚ ਅਮਰੀਕਾ ਦੇ 15 ਸਾਲ ਦੇ ਖਿਡਾਰੀ ਹੱਥੋਂ ਹਾਰ ਗਏ। ਪਿਛਲੇ ਕੁਝ ਸਮੇਂ ਵਿਚ ਪ੍ਰਗਨਾਨੰਦ ਹੱਥੋਂ ਦੋ ਵਾਰ ਹਾਰ ਦਾ ਸਾਹਮਣਾ ਕਰਨ ਵਾਲੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਟੂਰਨਾਮੈਂਟ ਵਿਚ ਇਕ ਅੰਕ ਦੀ ਬੜ੍ਹਤ ਦੇ ਨਾਲ ਮਜ਼ਬੂਤ ਸ਼ੁਰੂਆਤ ਕੀਤੀ ਸੀ।

Posted By: Gurinder Singh