ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈਓਏ) ਟੋਕੀਓ ਓਲੰਪਿਕ ਦੀਆਂ ਤਿਆਰੀਆਂ ਵਿਚ ਰੁੱਝੇ ਆਪਣੇ ਖਿਡਾਰੀਆਂ ਲਈ ਬੈਟਰੀ ਨਾਲ ਚੱਲਣ ਵਾਲੇ ਮਾਸਕ ਦਾ ਤਜਰਬੇ ਵਜੋਂ ਇਸਤੇਮਾਲ ਕਰੇਗਾ। ਇਹ ਮਾਸਕ ਆਈਆਈਟੀ ਖੜਗਪੁਰ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਮਾਸਕ ਵਿਚ ਦੋਵੇਂ ਪਾਸੇ ਸਾਹ ਲੈਣ ਲਈ ਵਾਲਵ ਹੋਣਗੇ, ਜਿਸ ਵਿਚ ਪੱਖੇ ਲੱਗੇ ਹੋਣਗੇ, ਜੋ ਵੱਧ ਆਕਸੀਜਨ ਉਪਲੱਬਧ ਕਰਵਾਉਣ ਵਿਚ ਮਦਦਗਾਰ ਹੋਣਗੇ। ਆਈਓਏ ਦੇ ਜਰਨਲ ਸਕੱਤਰ ਰਾਜੀਵ ਮਹਿਤਾ ਨੇ ਇਹ ਜਾਣਕਾਰੀ ਦਿੱਤੀ।