ਮੈਲਬੌਰਨ : ਆਸਟ੍ਰੇਲੀਅਨ ਓਪਨ ਲਈ ਪੂਰੀ ਦੁਨੀਆ ਤੋਂ ਚਾਰਟਰਡ ਜਹਾਜ਼ ਰਾਹੀਂ ਇੱਥੇ ਪੁੱਜ ਰਹੇ ਖਿਡਾਰੀਆਂ ਤੇ ਸਟਾਫ ਵਿਚੋਂ ਤਿੰਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ ਹੁਣ 47 ਖਿਡਾਰੀ ਅਗਲੇ 14 ਦਿਨ ਤਕ ਹੋਟਲ ਦੇ ਕਮਰਿਆਂ ਤੋਂ ਬਾਹਰ ਨਹੀਂ ਨਿਕਲ ਸਕਣਗੇ ਤੇ ਉਹ ਸਾਰੇ ਕੁਆਰੰਟਾਈਨ ਹੋ ਗਏ ਹਨ। ਪਾਜ਼ੇਟਿਵ ਵਿਅਕਤੀਆਂ ਵਿਚੋਂ ਕੋਈ ਵੀ ਖਿਡਾਰੀ ਨਹੀਂ ਹੈ।