ਫਲੋਰਿਡਾ (ਏਐੱਨਆਈ) : ਮਾਨਚੈਸਟਰ ਸਿਟੀ ਦੇ ਮਿਡਫੀਲਡਰ ਫਿਲ ਫੋਡੇਨ ਦਾ ਨਾਂ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਸਭ ਤੋਂ ਘੱਟ ਉਮਰ ਵਿਚ ਖ਼ਿਤਾਬ ਹਾਸਲ ਕਰਨ ਕਾਰਨ ਗਿਨੀਜ਼ ਵਿਸ਼ਵ ਰਿਕਾਰਡ ਬੁਕ ਵਿਚ ਦਰਜ ਹੋ ਗਿਆ ਹੈ। ਜਦ ਸਿਟੀ ਨੇ 2017-18 ਦੇ ਈਪੀਐੱਲ ਦਾ ਖ਼ਿਤਾਬ ਜਿੱਤਿਆ ਸੀ ਤਦ ਫੋਡੇਨ ਦੀ ਉਮਰ 17 ਸਾਲ 350 ਦਿਨ ਦੀ ਸੀ ਜਿਸ ਕਾਰਨ ਉਨ੍ਹਾਂ ਨੂੰ ਰਿਕਾਰਡ ਬੁਕ ਵਿਚ ਥਾਂ ਮਿਲੀ ਹੈ। ਇਸ ਤੋਂ ਇਲਾਵਾ ਮੈਸੀ ਦਾ ਨਾਂ ਵੀ ਇਸ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਲਾ ਲੀਗਾ ਵਿਚ ਸਭ ਤੋਂ ਜ਼ਿਆਦਾ 417 ਗੋਲ ਕੀਤੇ ਹਨ।