style="text-align: justify;"> ਬਰਲਿਨ (ਆਈਏਐੱਨਐੱਸ) : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਨੇਮਾਰ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੇਂਸ ਨੂੰ 2-1 ਨਾਲ ਹਰਾ ਕੇ ਫਰਾਂਸ ਦੀ ਲੀਗ-1 ਵਿਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਨੇਮਾਰ ਨੇ 33ਵੇਂ ਮਿੰਟ ਵਿਚ ਗੋਲ ਕਰ ਕੇ ਪੀਐੱਸਜੀ ਨੂੰ 1-0 ਦੀ ਬੜ੍ਹਤ ਦਿਵਾਈ। ਟੀਮ ਨੇ ਇਸ ਤੋਂ ਬਾਅਦ ਦੂਜੇ ਅੱਧ ਵਿਚ ਮਾਰਕੋਸ ਕੋਰੀਆ ਦੇ 59ਵੇਂ ਮਿੰਟ ਵਿਚ ਗੋਲ ਦੇ ਸਹਾਰੇ ਸਕੋਰ 2-0 ਕਰ ਦਿੱਤਾ। ਲੇਂਸ ਨੇ ਹਾਲਾਂਕਿ ਇਗਨੇਟੀਅਸ ਵੱਲੋਂ 61ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਆਪਣਾ ਖ਼ਾਤਾ ਖੋਲ ਲਿਆ। ਪਰ ਉਹ ਪੀਐੱਸਜੀ ਦੀ ਬਰਾਬਰੀ ਨਹੀਂ ਕਰ ਸਕਿਆ ਤੇ ਉਸ ਨੂੰ ਇਕ ਗੋਲ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।