ਪੈਰਿਸ (ਰਾਇਟਰ) : ਲਿਓਨ ਮੈਸੀ ਦੇ ਸ਼ੁਰੂਆਤ ਵਿਚ ਕੀਤੇ ਗਏ ਇੱਕੋ ਇਕ ਗੋਲ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਫਰੈਂਚ ਲੀਗ ਵਿਚ ਲਿਓਨ ਨੂੰ 1-0 ਨਾਲ ਹਰਾਇਆ। ਇਸ ਜਿੱਤ ਨਾਲ ਹੀ ਪੀਐੱਸਜੀ ਦੀ ਟੀਮ ਨੇ ਅੰਕ ਸੂਚੀ ਵਿਚ ਸਿਖਰ 'ਤੇ ਮਰਸੀਲੇ ਤੋਂ ਦੋ ਅੰਕਾਂ ਦੀ ਬੜ੍ਹਤ ਲੈ ਲਈ। ਮੈਸੀ ਨੇ ਪੰਜਵੇਂ ਮਿੰਟ ਵਿਚ ਹੀ ਨੇਮਾਰ ਦੇ ਪਾਸ 'ਤੇ ਬਾਕਸ ਦੇ ਸੈਂਟਰ ਤੋਂ ਸ਼ਾਟ ਮਾਰਿਆ ਜੋ ਗੋਲ ਪੋਸਟ ਨੂੰ ਪਾਰ ਕਰ ਗਿਆ।

ਮੈਸੀ ਦਾ ਇਸ ਸੈਸ਼ਨ ਵਿਚ ਇਹ ਲੀਗ-1 ਦਾ ਚੌਥਾ ਗੋਲ ਸੀ। ਇਸ ਤੋਂ ਬਾਅਦ ਲਿਓਨ ਕੋਲ 76ਵੇਂ ਮਿੰਟ ਵਿਚ ਬਰਾਬਰੀ ਦਾ ਮੌਕਾ ਸੀ ਪਰ ਉਹ ਇਸ ਨੂੰ ਗੋਲ ਵਿਚ ਨਹੀਂ ਬਦਲ ਸਕਿਆ। ਮੈਸੀ ਦਾ ਪਹਿਲੇ ਅੱਧ ਵਿਚ ਕੀਤਾ ਗਿਆ ਇੱਕੋ ਇਕ ਗੋਲ ਅੰਤ ਵਿਚ ਫ਼ੈਸਲਾਕੁਨ ਸਾਬਤ ਹੋਇਆ ਤੇ ਉਨ੍ਹਾਂ ਦੇ ਇਸ ਗੋਲ ਦੀ ਮਦਦ ਨਾਲ ਹੀ ਪੀਐੱਸਜੀ ਨੇ ਅੱਠ ਮੈਚਾਂ ਵਿਚ 22 ਅੰਕ ਹਾਸਲ ਕਰ ਲਏ।

Posted By: Gurinder Singh