ਪੈਰਿਸ (ਏਪੀ) : ਸਟਾਰ ਖਿਡਾਰੀ ਕਾਇਲੀਅਨ ਐੱਮਬਾਪੇ ਦੇ ਗਿੱਟੇ ਵਿਚ ਗੰਭੀਰ ਸੱਟ ਕਾਰਨ ਮੈਦਾਨ ਛੱਡਣ ਤੋਂ ਬਾਅਦ ਵੀ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਫਰੈਂਚ ਕੱਪ ਦੇ ਫਾਈਨਲ ਵਿਚ ਸੇਂਟ-ਏਟੀਨੇ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਪੀਐੱਸਜੀ ਲਈ ਇਹ ਗੋਲ ਵਿਸ਼ਵ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਨੇ ਮੈਚ ਦੇ 14ਵੇਂ ਮਿੰਟ ਵਿਚ ਕੀਤਾ। ਐੱਮਬਾਪੇ ਦੀ ਕਿੱਕ ਨੂੰ ਗੋਲਕੀਪਰ ਜੇਸੀ ਮੌਲਿਨ ਨੇ ਬਚਾਅ ਲਿਆ ਪਰ ਗੇਂਦ ਦੇ ਉਨ੍ਹਾਂ ਦੇ ਹੱਥ 'ਚੋਂ ਨਿਕਲਦੇ ਹੀ ਨੇਮਾਰ ਨੇ ਇਸ ਨੂੰ ਗੋਲ ਵਿਚ ਬਦਲ ਦਿੱਤਾ। ਐੱਮਬਾਪੇ ਦੀ ਸੱਟ ਇੰਨੀ ਗੰਭੀਰ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਮੈਦਾਨ 'ਚੋਂ ਬਾਹਰ ਜਾਣ ਲਈ ਵੈਸਾਖੀ ਦਾ ਸਹਾਰਾ ਲੈਣਾ ਪਵੇ। ਉਨ੍ਹਾਂ ਨੂੰ ਇਹ ਸੱਟ ਮੈਚ ਦੇ 30ਵੇਂ ਮਿੰਟ ਵਿਚ ਸੇਂਟ-ਏਟੀਨੇ ਦੇ ਖਿਡਾਰੀ ਲੋਇਚ ਪੇਰਿਨ ਦੇ ਉਨ੍ਹਾਂ ਨਾਲ ਟਕਰਾਉਣ ਨਾਲ ਲੱਗੀ। ਪੈਰਿਸ ਨੂੰ ਇਸ ਤੋਂ ਬਾਅਦ ਰੈੱਡ ਕਾਰਡ ਦਿਖਾਇਆ ਗਿਆ ਤੇ ਉਨ੍ਹਾਂ ਦੀ ਟੀਮ ਨੂੰ 10 ਖਿਡਾਰੀਆਂ ਦੇ ਨਾਲ ਮੈਚ ਖੇਡਣਾ ਪਿਆ। ਅਗਲੇ ਮਹੀਨੇ ਪੀਐੱਸਜੀ ਨੇ ਅਟਲਾਂਟਾ ਖ਼ਿਲਾਫ਼ ਯੂਏਫਾ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿਚ ਖੇਡਣਾ ਹੈ।

ਦਰਸ਼ਕਾਂ ਦੀ ਮੌਜੂਦ 'ਚ ਖੇਡਿਆ ਗਿਆ ਮੈਚ

ਯੂਰਪ 'ਚ ਇਹ ਪਹਿਲਾ ਅਜਿਹਾ ਅੰਤਰਰਾਸ਼ਟਰੀ ਮੈਚ ਸੀ ਜੋ ਕਿ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡਿਆ ਗਿਆ। 80000 ਦਰਸ਼ਕਾਂ ਦੀ ਯੋਗਤਾ ਵਾਲੇ ਇਸ ਸਟੇਡੀਅਮ ਵਿਚ 5000 ਲੋਕ ਮੌਜੂਦ ਸਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮਨੂਏਲ ਮੈਕ੍ਰੋਂ ਵੀ ਸਟੇਡੀਅਮ ਵਿਚ ਮੌਜੂਦ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਮੈਦਾਨ 'ਤੇ ਖਿਡਾਰੀਆਂ ਨਾਲ ਗੱਲਬਾਤ ਕੀਤੀ।