ਪੈਰਿਸ (ਏਪੀ) : ਨੇਮਾਰ ਤੇ ਸਟ੍ਰਾਈਕਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੈਰਿਸ ਸੇਂਟ ਜਰਮੇਨ ਕਲੱਬ ਨੇ ਫਰੈਂਚ ਲੀਗ ਫੁੱਟਬਾਲ ਮੈਚ ਵਿਚ ਮੋਂਟਪੇਲੀਅਰ 'ਤੇ 5-2 ਨਾਲ ਜਿੱਤ ਹਾਸਲ ਕੀਤੀ। ਗ੍ਰੋਇਨ ਸੱਟ ਤੋਂ ਵਾਪਸੀ ਕਰ ਰਹੇ ਕਾਇਲੀਅਨ ਐੱਮਬਾਪੇ ਨੇ ਗੋਲ ਕਰ ਕੇ ਖ਼ਾਤਾ ਖੋਲਿ੍ਹਆ ਪਰ ਪੈਨਲਟੀ 'ਤੇ ਗੋਲ ਕਰਨ ਤੋਂ ਖੁੰਝ ਗਏ। ਨੇਮਾਰ ਨੇ ਦੋ ਗੋਲ ਕੀਤੇ ਜਿਸ ਨਾਲ ਉਨ੍ਹਾਂ ਦੇ ਦੋ ਲੀਗ ਮੈਚਾਂ ਵਿਚ ਤਿੰਨ ਗੋਲ ਹੋ ਗਏ ਹਨ।

ਲਿਓਨ ਮੈਸੀ ਕੋਈ ਗੋਲ ਨਹੀਂ ਕਰ ਸਕੇ। ਸੈਂਟਰਬੈਕ ਪਾਲਾਏ ਸਾਕੋ ਨੇ ਐੱਮਬਾਪੇ ਦੇ ਸ਼ਾਟ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਪਰ 39ਵੇਂ ਮਿੰਟ ਵਿਚ ਉਹ ਆਤਮਘਾਤੀ ਗੋਲ ਕਰ ਬੈਠੇ ਤੇ ਪੀਐੱਸਜੀ ਦਾ ਖ਼ਾਤਾ ਖੁੱਲ੍ਹ ਗਿਆ। ਨੇਮਾਰ ਨੇ 43ਵੇਂ ਮਿੰਟ ਵਿਚ ਪੈਨਲਟੀ ਨਾਲ ਗੋਲ ਕਰ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ ਤੇ ਫਿਰ ਉਨ੍ਹਾਂ ਨੇ ਇਸ ਤੋਂ ਬਾਅਦ 51ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕੀਤਾ। ਐਮਬਾਪੇ ਨੇ 69ਵੇਂ ਮਿੰਟ ਵਿਚ ਅਤੇ ਰੇਨਾਟੋ ਸਾਂਚੇਜ ਨੇ 87ਵੇਂ ਮਿੰਟ ਵਿਚ ਗੋਲ ਕੀਤੇ। ਮੋਂਟਪੇਲੀਅਰ ਲਈ ਵਾਹਬ ਖਾਜਰੀ ਨੇ 58ਵੇਂ ਮਿੰਟ ਵਿਚ ਤੇ ਏਂਜੋ ਜਿਆਨੀ ਚਾਟੋ ਐਮਬਯਾਯੀ ਨੇ (90+2ਵੇਂ ਮਿੰਟ ਵਿਚ) ਗੋਲ ਕੀਤਾ।

Posted By: Gurinder Singh