ਪੈਰਿਸ (ਰਾਇਟਰ) : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਲੀਗ-ਏ ਦੇ ਮੈਚ ਵਿਚ ਲਿਓਨ ਨੂੰ 4-2 ਨਾਲ ਮਾਤ ਦਿੱਤੀ। ਪੀਐੱਸਜੀ ਲਈ ਏਂਜੇਲ ਡੀ ਮਾਰੀਆ (22ਵੇਂ ਮਿੰਟ), ਕਾਇਲੀਅਨ ਐੱਮਬਾਪੇ (38ਵੇਂ ਮਿੰਟ) ਤੇ ਬਦਲਵੇਂ ਖਿਡਾਰੀ ਐਡੀਸਨ ਕਵਾਨੀ (79ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਲਿਓਨ ਦੇ ਫਰਨਾਂਡੋ ਮਾਰਕਲ (47ਵੇਂ ਮਿੰਟ) ਆਤਮਘਾਤੀ ਗੋਲ ਕਰ ਬੈਠੇ ਜਿਸ ਦਾ ਫ਼ਾਇਦਾ ਪੀਐੱਸਜੀ ਨੂੰ ਮਿਲਿਆ। ਉਥੇ ਮਾਰਟਿਨ ਟੇਰੀਅਰ (52ਵੇਂ ਮਿੰਟ) ਤੇ ਮੂਸਾ ਦੇਂਬੇਲੇ (59ਵੇਂ ਮਿੰਟ) ਨੇ ਲਿਓਨ ਲਈ ਗੋਲ ਕਰ ਕੇ ਹਾਰ ਦੇ ਫ਼ਰਕ ਨੂੰ ਘੱਟ ਕੀਤਾ।

ਇਸ ਜਿੱਤ ਤੋਂ ਬਾਅਦ ਪੀਐੱਸਜੀ ਦੀ ਟੀਮ ਖ਼ਿਤਾਬ ਦੇ ਹੋਰ ਵੀ ਨੇੜੇ ਪੁੱਜ ਗਈ ਤੇ ਇਹ ਉਸ ਦਾ ਅੱਠ ਸਾਲਾਂ ਵਿਚ ਸੱਤਵਾਂ ਲੀਗ-1 ਖ਼ਿਤਾਬ ਹੋਵੇਗਾ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਕਵਾਨੀ ਨੇ ਲਗਭਗ ਛੇ ਮਹੀਨਿਆਂ ਬਾਅਦ ਕਲੱਬ ਲਈ ਕੋਈ ਪਹਿਲਾ ਗੋਲ ਕੀਤਾ। ਚੋਟੀ 'ਤੇ ਮੌਜੂਦ ਪੀਐੱਸਜੀ ਦੇ ਸੂਚੀ ਵਿਚ 24 ਮੈਚਾਂ ਵਿਚ 61 ਅੰਕ ਹਨ। ਸੱਟ ਕਾਰਨ ਪੀਐੱਸਜੀ ਦੇ ਨੇਮਾਰ ਇਸ ਮੈਚ ਵਿਚ ਖੇਡਣ ਨਹੀਂ ਉਤਰੇ।