ਜੇਐੱਨਐੱਨ, ਲੁਧਿਆਣਾ : ਖੇਡ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਪੱਧਰੀ ਖੇਡ ਜੂਡੋ ਰੂਪਨਗਰ 'ਚ 3 ਤੋਂ 5 ਜਨਵਰੀ ਵਿਚਾਲੇ ਕਰਵਾਈ ਗਈ। ਤਿੰਨ ਦਿਨਾ ਮੁਕਾਬਲੇ 'ਚ ਪੰਜਾਬ ਭਰ ਦੀਆਂ 16 ਜ਼ਿਲਿ੍ਹਆਂ ਤੋਂ 100 ਦੇ ਕਰੀਬ ਖਿਡਾਰੀ ਸ਼ਾਮਲ ਹੋਏ। ਮੁਕਾਬਲੇ 'ਚ ਓਵਰਆਲ ਅੰਡਰ-14 ਜੂਡੋ 'ਚ ਲੁਧਿਆਣਾ ਜੂਡੋ ਟੀਮ ਨੇ ਓਵਰਆਲ ਦੂਜੀ ਪੁਜੀਸ਼ਨ ਹਾਸਲ ਕੀਤੀ। ਟੀਮ ਨੇ 2 ਗੋਲਡ ਤੇ 1 ਸਿਲਵਰ ਮੈਡਲ ਲੈ ਕੇ 13 ਅੰਕ ਹਾਸਲ ਕਰ ਕੇ ਦੂਜਾ ਸਥਾਨ ਹਾਸਲ ਕੀਤਾ।

ਕੋਚ ਪ੍ਰਵੀਨ ਠਾਕੁਰ ਤੇ ਨਵਦੀਪ ਨੇ ਕਿਹਾ ਕਿ ਪਿੰ੍ਰਸ ਨੇ 40 ਵੈਟ ਕੈਟਾਗਰੀ 'ਚ, ਰਾਜੀਵ ਨੇ 45 ਵੇਟ ਕੈਟਾਗਰੀ 'ਚ ਤੇ ਗੌਰਵ ਨੇ 35 ਵੇਟ ਕੈਟਾਗਰੀ 'ਚ ਸਿਲਵਰ ਮੈਡਲ ਹਾਸਲ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਰਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।