ਨਵੀਂ ਦਿੱਲੀ, ਏਜੰਸੀ: ਭਾਰਤੀ ਜਿਮਨਾਸਟ ਦੀਪਾ ਕਰਮਾਕਰ 'ਤੇ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰਨ ਕਾਰਨ ਪਾਬੰਦੀ ਲਗਾ ਦਿੱਤੀ ਗਈ ਹੈ। ਆਈਟੀਏ (ਇੰਟਰਨੈਸ਼ਨਲ ਟੈਸਟਿੰਗ ਏਜੰਸੀ) ਨੇ ਡੋਪ ਟੈਸਟ 'ਚ ਫੇਲ੍ਹ ਹੋਣ ਕਾਰਨ ਦੀਪਾ 'ਤੇ 21 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਭਾਰਤੀ ਜਿਮਨਾਸਟ 'ਤੇ ਪਾਬੰਦੀਸ਼ੁਦਾ ਪਦਾਰਥ ਹਾਈਜਨਾਮਾਈਨ ਦੇ ਸੇਵਨ ਕਾਰਨ ਲਾਈ ਗਈ ਹੈ।

ਦੀਪਾ ਭਾਰਤ ਦੀ ਚੋਟੀ ਦੀ ਜਿਮਨਾਸਟ ਹੈ

ਦੀਪਾ ਕਰਮਾਕਰ ਭਾਰਤ ਦੀ ਚੋਟੀ ਦੀ ਜਿਮਨਾਸਟ ਹੈ ਅਤੇ ਉਸ 'ਤੇ ਇਹ ਪਾਬੰਦੀ ਦੇਸ਼ ਲਈ ਵੀ ਵੱਡਾ ਝਟਕਾ ਹੈ। ਤੁਹਾਨੂੰ ਦੱਸ ਦੇਈਏ ਕਿ ਤ੍ਰਿਪੁਰਾ ਦੀ ਦੀਪਾ ਦਾ ਨਾਂ ਉਦੋਂ ਚਰਚਾ ਦਾ ਵਿਸ਼ਾ ਬਣ ਗਿਆ ਸੀ ਜਦੋਂ ਉਹ 2016 ਦੇ ਰੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹੀ ਸੀ। ਦੀਪਾ ਕੁਝ ਅੰਕਾਂ ਨਾਲ ਓਲੰਪਿਕ ਮੈਡਲ ਤੋਂ ਖੁੰਝ ਗਈ। ਇਸ ਤੋਂ ਬਾਅਦ, 2018 ਵਿੱਚ, ਉਸਨੇ ਤੁਰਕੀ ਦੇ ਮੇਰਸਿਨ ਵਿੱਚ ਐਫਆਈਜੀ ਵਿਸ਼ਵ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਵਾਲਟ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।

Posted By: Sandip Kaur