ਜੇਐੱਨਐੱਨ, ਕੋਰੋਨਾ ਸੰਕਟ ਦੌਰਾਨ ਇਕ ਸਾਲ ਦੀ ਦੇਰੀ ਨਾਲ ਓਲੰਪਿਕ ਖੇਡਾਂ ਦਾ ਆਯੋਜਨ ਜਾਪਾਨ ਦੀ ਰਾਜਧਾਨੀ ਟੋਕੀਓ ’ਚ ਹੋਣ ਜਾ ਰਿਹਾ ਹੈ, ਇਸ ਵਿਚਕਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਸਾਲ 2032 ’ਚ ਹੋਣ ਵਾਲੇ ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਨੂੰ ਸਾਲ 2032 ਦੇ ਓਲੰਪਿਕ ਖੇਡਾਂ ਦਾ ਮੇਜ਼ਬਾਨ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਬਣ ਗਿਆ ਹੈ, ਜਿਸ ਦੇ ਤਿੰਨ ਵੱਖ-ਵੱਖ ਸ਼ਹਿਰਾਂ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ।

ਆਸਟ੍ਰੇਲੀਆ ਦੇ ਸਿਡਨੀ ਤੇ ਮੇਲਬਰਨ ’ਚ ਓਲੰਪਿਕ ’ਚ ਖੇਡਾਂ ਦਾ ਆਯੋਜਨ ਹੋ ਚੁੱਕਾ ਹੈ, ਸਾਲ 2000 ’ਚ ਮੈਲਬਰਨ ਤੇ ਸਾਲ 1956 ’ਚ ਸਿਡਨੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਟੋਕੀਓ ਓਲੰਪਿਕ ਤੋਂ ਬਾਅਦ 2024 ’ਚ ਓਲੰਪਿਕ ਖੇਡ ਪੈਰਿਸ ’ਚ ਤੇ 2028 ’ਚ ਲਾਂਸ ਐਂਜਿਲਸ ’ਚ ਆਯੋਜਿਤ ਹੋਣਗੇ, ਬ੍ਰਿਸਬੇਨ ਨੂੰ ਅਧਿਕਾਰਿਕ ਤੌਰ ’ਤੇ ਮੇਜ਼ਬਾਨ ਐਲਾਨ ਕੀਤੇ ਜਾਣ ਤੋਂ ਬਾਅਦ ਉੱਥੇ ਆਤਿਸ਼ਬਾਜ਼ੀ ਕੀਤੀ ਗਈ, ਲੋਕ ਇਕੱਠੇ ਹੋ ਕੇ ਵੱਡੀ ਸਕ੍ਰੀਨ ’ਤੇ ਵੋਟਿੰਗ ਦੇ ਨਤੀਜਿਆਂ ਦੇ ਐਲਾਨ ਦੀ ਉਡੀਕ ਕਰ ਰਹੇ ਹਨ।

Posted By: Sarabjeet Kaur