ਜੇਐੱਨਐੱਨ, ਨਵੀਂ ਦਿੱਲੀ : ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ’ਚ ਮੁੱਖ ਦੋਸ਼ੀ ਠਹਿਰਾਏ ਗਏ ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਜਲਦ ਹੀ ਹੋਰ ਵਧਣ ਵਾਲੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲੇਆਮ ’ਚ ਕਥਿਤ-ਪੱਤਰ ਤਿਆਰ ਕਰ ਲਿਆ ਹੈ। ਸੂਤਰਾਂ ਕੋਲੋਂ ਮਿਲ ਰਹੀ ਜਾਣਕਾਰੀ ਅਨੁਸਾਰ ਸਾਗਰ ਧਨਖੜ ਦੀ ਹੱਤਿਆ ’ਚ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ। ਜਲਦ ਹੀ ਦਿੱਲੀ ਪੁਲਿਸ ਵੱਲੋਂ ਚਾਰਜਸ਼ੀਟ ਕੋਰਟ ’ਚ ਦਾਖਿਲ ਕੀਤੀ ਜਾਵੇਗੀ। ਸੁਸ਼ੀਲ ਕੁਮਾਰ ਦੇ ਨਾਲ ਉਹ ਸਾਰੇ 12 ਦੋਸ਼ੀ ਇਸ ’ਚ ਸ਼ਾਮਲ ਹਨ, ਜੋ ਗ੍ਰਿਫਤਾਰ ਹੋ ਚੁੱਕੇ ਹਨ ਤੇ ਜੇਲ੍ਹ ’ਚ ਬੰਦ ਹਨ। ਇਸ ਤੋਂ ਇਲਾਵਾ ਹੋਰ ਦੋਸ਼ੀ ਵੀ ਸ਼ਾਮਲ ਹਨ। ਦੱਸ ਦਈਏ ਕਿ ਸਾਗਰ ਹੱਤਿਆਕਾਂਡ ’ਚ ਕੁੱਲ 18 ਦੋਸ਼ੀਆਂ ਦੀ ਪਛਾਣ ਹੋਈ ਹੈ। ਇਨ੍ਹਾਂ ’ਚੋਂ 6 ਦੋਸ਼ੀ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ।

150 ਲੋਕ ਬਣਾਏ ਗਏ ਗਵਾਹ

ਦਿੱਲੀ ਪੁਲਿਸ ਅਨੁਸਾਰ ਇਸ ਹੱਤਿਆਕਾਂਡ ’ਚ ਬੇਸ਼ੱਕ ਸੁਸ਼ੀਲ ਕੁਮਾਰ ਹੀ ਮੁੱਖ ਦੋਸ਼ੀ ਹੈ। ਚਾਰ ਪੀੜਤਾਂ ਦੇ ਇਲਾਵਾ, ਛੱਤਰਸਾਲ ਸਟੇਡੀਅਮ ’ਚ ਸੁਰੱਖਿਆ ਗਾਰਡ, ਮਾਡਲ ਟਾਊਨ ’ਚ ਰਹਿ ਰਹੇ ਸਾਗਰ ਧਨਖੜ ਦੇ ਗੁਆਂਢੀਆਂ ਤੋਂ ਇਲਾਵਾ ਸ਼ਾਲੀਮਾਰ ਬਾਗ ਇਲਾਕੇ ’ਚ ਰਹਿ ਰਹੇ ਕੁਝ ਲੋਕਾਂ ਦੇ ਨਾਲ ਤਕਰੀਬਨ 150 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੂੰ ਹਾਲੇ ਤਕ ਦੋਸ਼ੀਆਂ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਰਿਪੋਰਟ ਨਹੀਂ ਮਿਲ ਸਕੀ। ਪੁਲਿਸ ਨੇ ਐੱਫਐੱਸਐੱਲ ਨੂੰ ਪੱਤਰ ਲਿਖ ਕੇ ਮੋਬਾਈਲ ਫੋਨ ਦੀ ਫੋਰੈਂਸਿਕ ਰਿਪੋਰਟ ਜਲਦ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਗਰ ਧਨਖੜ ਹੱਤਿਆਕਾਂਡ ’ਚ ਅਜੇ ਮੋਬਾਈਲ ਆਦਿ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਦਿੱਲੀ ਪੁਲਿਸ ਇਸ ਮਾਮਲੇ ’ਚ ਚਾਰਜਸ਼ੀ ਦਾਖਲ ਕਰੇਗੀ। ਇਸ ਦੀ ਵੀ ਤਿਆਰੀ ਜਾਰੀ ਹੈ।

- ਖੁਰਦ ਨਰੇਲਾ ਨਿਵਾਸੀ ਪ੍ਰਵੀਣ ਡਬਾਸ

- ਪਿੰਡ ਦੇਹਕੋਰਾ ਝਜੱਰ ਨਿਵਾਸੀ ਪ੍ਰਵੀਣ ਉਰਫ਼ ਚੋਟੀ

- ਪਿੰਡ ਬਾਮਿਆ ਭਿਵਾਨੀ ਹਰਿਆਣਾ ਨਿਵਾਸੀ ਸੁਰਜੀਤ ਗਰੇਵਾਲ

- ਪਿੰਡ ਅਸੌਦਾ ਜ਼ਿਲ੍ਹਾ ਝੱਜਰ ਹਰਿਆਣਾ ਨਿਵਾਸੀ ਜੋਗਿੰਦਰ ਉਰਫ਼ ਕਾਲਾ

- ਪਿੰਡ ਨੰਗਲ ਠਕਰਾਨ ਨਿਵਾਸੀ ਰਾਹਲ ਢਾਂਡਾ

- ਅਸੌਂਧਾ ਕਰਨਾਲ ਹਰਿਆਣਾ ਨਿਵਾਸੀ ਅਨਿਲ ਧੀਮਾਰ


4-5 ਮਈ ਦੀ ਰਾਤ ਨੂੰ ਜੂਨੀਅਰ ਪਹਿਲਵਾਲ ਸਾਗਰ ਦੇ ਨਾਲ ਓਲੰਪੀਅਨ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ ਕੁੱਟ-ਮਾਰ ਕੀਤੀ ਸੀ। ਕੁੱਟਮਾਰ ’ਚ ਗੰਭੀਰ ਰੂਪ ਨਾਲ ਸਾਗਰ ਜ਼ਖ਼ਮੀ ਹੋ ਗਿਆ ਸੀ, ਬਾਅਦ ’ਚ ਉਸ ਨੇ ਦਮ ਤੋੜ ਦਿੱਤਾ ਸੀ। ਇਸ ’ਚ 18 ਲੋਕ ਦੋਸ਼ੀ ਹਨ. ਜਿਨ੍ਹਾਂ ’ਚੋਂ 12 ਗ੍ਰਿਫਤਾਰ ਹਨ।

Posted By: Sarabjeet Kaur