ਰੋਮ : ਯੂਐੱਸ ਓਪਨ 'ਚ ਆਪਾ ਗੁਆ ਕੇ ਟੂਰਨਾਮੈਂਟ ਵਿਚਾਲਿਓਂ ਬਾਹਰ ਹੋਣ ਤੋਂ ਦੋ ਹਫ਼ਤੇ ਬਾਅਦ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਇਟਾਲੀਅਨ ਓਪਨ ਸੈਮੀਫਾਈਨਲ ਵਿਚ ਵੀ ਚਿਤਾਵਨੀ ਦਿੱਤੀ ਗਈ। ਉਨ੍ਹਾਂ ਨੇ ਇਸ ਮੈਚ 'ਚ ਕੈਸਪਰ ਰੂਡ ਨੂੰ 7-5, 6-3 ਨਾਲ ਹਰਾਇਆ। ਨੋਵਾਕ ਦੀ ਚੇਅਰ ਅੰਪਾਇਰ ਨਾਲ ਬਹਿਸ ਹੋ ਗਈ ਸੀ।