ਜਿਊਰਿਖ (ਆਈਏਐੱਨਐੱਸ) : ਫੀਫਾ ਪ੍ਰਧਾਨ ਗਿਆਨੀ ਇਨਫੇਂਟੀਨੋ ਨੇ ਕਿਹਾ ਹੈ ਕਿ ਬਿਨਾਂ 100 ਫ਼ੀਸਦੀ ਸੁਰੱਖਿਆ ਦੇ ਇਸ ਸਮੇਂ ਕਿਸੇ ਵੀ ਟੂਰਨਾਮੈਂਟ ਨੂੰ ਸ਼ੁਰੂ ਕਰਨਾ ਗ਼ੈਰ ਜ਼ਿੰਮੇਵਾਰਾਨਾ ਹੋਵੇਗਾ। ਸਾਡੀ ਤਰਜੀਹ, ਸਾਡੇ ਸਿਧਾਂਤ, ਜੋ ਲੋਕ ਸਾਡੇ ਟੂਰਨਾਮੈਂਟਾਂ ਵਿਚ ਕੰਮ ਕਰਦੇ ਹਨ, ਨਾਲ ਹੀ ਅਸੀਂ ਜਿਨ੍ਹਾਂ ਲੋਕਾਂ ਨੂੰ ਬੁਲਾਉਂਦੇ ਹਾਂ ਉਨ੍ਹਾਂ ਦੀ ਸਿਹਤ ਪਹਿਲਾਂ ਆਉਂਦੀ ਹੈ। ਮੈਂ ਕਿੰਨਾ ਵੀ ਇਸ 'ਤੇ ਜ਼ੋਰ ਦੇਵਾਂਗਾ ਉਹ ਕਾਫੀ ਨਹੀਂ ਹੋਵੇਗਾ। ਇਕ ਮੈਚ ਲਈ ਇਨਸਾਨਾਂ ਦੀ ਜਾਨ ਜੋਖ਼ਮ ਵਿਚ ਪਾਉਣਾ ਬਹੁਤ ਵੱਡੀ ਗ਼ੈਰਜ਼ਿੰਮੇਵਾਰੀ ਹੈ। ਹਰ ਕਿਸੇ ਨੂੰ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਹਾਲਾਤ 100 ਫ਼ੀਸਦੀ ਤਕ ਠੀਕ ਨਹੀਂ ਹੁੰਦੇ ਤਾਂ ਇਸ ਸਥਿਤੀ ਵਿਚ ਟੂਰਨਾਮੈਂਟ ਸ਼ੁਰੂ ਕਰਨਾ ਗ਼ਲਤ ਹੋਵੇਗਾ।