ਟੋਕੀਓ (ਏਪੀ) : ਟੋਕੀਓ ਖੇਡਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਸਾਕਾ ਸ਼ਹਿਰ ਦੇ ਆਸਪਾਸ ਇਸ ਮਹੀਨੇ ਦੇ ਅਖੀਰ 'ਚ ਓਲੰਪਿਕ ਮਸ਼ਾਲ ਰਿਲੇਅ ਨੂੰ ਮੁੜ ਤੋਂ ਕਰਵਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ। ਟੋਕੀਓ 2020 ਮੁਖੀ ਸੀਕੋ ਹਾਸ਼ੀਮੋਤੋ ਨੇ ਕਿਹਾ, 'ਅਸੀਂ ਓਸਾਕਾ ਦੀ ਸੂਬਾ ਸਰਕਾਰ ਤੇ ਕਾਰਜਕਾਰੀ ਕਮੇਟੀ ਨਾਲ ਚਰਚਾ ਕਰ ਰਹੇ ਹਾਂ ਤਾਂ ਕਿ ਅਸੀਂ ਜਲਦ ਤੋਂ ਜਲਦ ਆਪਣੀ ਸਹੂਲਤ ਮੁਤਾਬਕ ਕਿਸੇ ਸਿੱਟੇ 'ਤੇ ਪਹੁੰਚ ਸਕੀਏ।' ਓਸਾਕਾ ਦੇ ਮੇਅਰ ਤੇ ਸੂਬੇ ਦੇ ਗਵਰਨਰ ਨੇ ਕਿਹਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਉਹ ਚਾਹੁੰਦੇ ਹਨ ਕਿ 14 ਅਪ੍ਰੈਲ ਨੂੰ ਸ਼ਹਿਰ 'ਚ ਹੋਣ ਵਾਲੇ ਰਿਲੇਅ ਨੂੰ ਨਾ ਕਰਵਾਇਆ ਜਾਵੇ।

ਇਸ ਰਿਲੇਅ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਸੀ ਜੋ ਦੇਸ਼ ਦੇ 10000 ਦੌੜਾਕਾਂ ਨਾਲ ਹੁੰਦੇ ਹੋਏ 23 ਜੁਲਾਈ ਨੂੰ ਉਦਘਾਟਨੀ ਸਮਾਗਮ 'ਚ ਪਹੁੰਚੇਗੀ। ਹਾਸ਼ੀਮੋਤੋ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ 'ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਉੱਥੇ ਓਲੰਪਿਕ ਮਸ਼ਾਲ ਰਿਲੇਅ ਨੂੰ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਟੀਮ ਹੈ ਜਿਸ ਨੇ ਮਸ਼ਾਲ ਰਿਲੇਅ 'ਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਹੈ। ਹਰ ਇਲਾਕੇ 'ਚ ਵਾਇਰਸ ਦੀ ਹਾਲਾਤ ਲਗਾਤਾਰ ਬਦਲ ਰਹੀ ਹੈ ਇਸ ਲਈ ਸਾਨੂੰ ਜਲਦ ਤੋਂ ਜਲਦ ਫ਼ੈਸਲਾ ਲੈਣ ਦੀ ਜ਼ਰੂਰਤ ਹੈ ਪਰ ਨਾਲ ਹੀ ਆਖ਼ਰੀ ਪਲਾਂ 'ਚ ਬਦਲਾਅ ਲਈ ਵੀ ਸਾਡਾ ਰੁਖ ਲਚੀਲਾ ਹੋਣਾ ਚਾਹੀਦਾ ਹੈ।

ਕਮੇਟੀ ਅਪ੍ਰਰੈਲ ਦੇ ਅਖੀਰ 'ਚ ਜਾਪਾਨ 'ਚ ਦਰਸ਼ਕਾਂ ਦੀ ਗਿਣਤੀ ਨੂੰ ਆਖ਼ਰੀ ਰੂਪ ਦੇਵੇਗੀ। ਹਾਸ਼ੀਮੋਤੋ ਤੋਂ ਜਦੋਂ ਤਿੰਨ ਅਪ੍ਰਰੈਲ ਤੋਂ ਸ਼ੁਰੂ ਹੋਣ ਵਾਲੇ ਕੁਝ ਟ੍ਰੇਨਿੰਗ ਮੁਕਾਬਲਿਆਂ ਨੂੰ ਰੱਦ ਕਰਨ ਦੇ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਮਾਹੌਲ 'ਚ ਖਿਡਾਰੀ ਸੁਰੱਖਿਅਤ ਮਹਿਸੂਸ ਕਰਨ, ਉਸ 'ਚ ਅਸੀਂ ਮੁਕਾਬਲੇ ਕਰਵਾਉਣ ਲਈ ਵਚਨਬੱਧ ਹਾਂ। ਸਾਨੂੰ ਇਸ 'ਤੇ ਸਖ਼ਤ ਮਿਹਨਤ ਕਰਨੀ ਪਵੇਗੀ।