ਪੈਰਿਸ (ਏਐੱਫਪੀ) : ਸੁਪਰ ਸਟਾਰ ਨੇਮਾਰ ਦੇ ਦੋ ਗੋਲ ਕਰਨ ਦੇ ਬਾਵਜੂਦ ਫਰੈਂਚ ਫੁੱਟਬਾਲ ਲੀਗ-1 ਵਿਚ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ ਮੌਨਾਕੋ ਖ਼ਲਾਫ਼ 3-3 ਨਾਲ ਡਰਾਅ ਖੇਡਣਾ ਪਿਆ। ਇਸ ਡਰਾਅ ਨਾਲ ਸੂਚੀ ਵਿਚ ਚੋਟੀ 'ਤੇ ਕਾਬਜ ਪੀਐੱਸਜੀ ਨੇ ਦੂਜੇ ਸਥਾਨ 'ਤੇ ਕਾਬਜ ਮਾਰਸੇਲੀ 'ਤੇ ਪੰਜ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ। ਪੀਐੱਸਜੀ ਲਈ ਨੇਮਾਰ (ਤੀਜੇ ਤੇ 42ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਮੋਨਾਕੋ ਦੇ ਫੋਡ ਬੈਲੋ ਟੋਰੇ (24ਵੇਂ ਮਿੰਟ) ਆਤਮਘਾਤੀ ਗੋਲ ਕਰ ਬੈਠੇ। ਹਾਲਾਂਕਿ ਮੋਨਾਕੋ ਗੇਲਸਨ ਮਾਰਟਿੰਸ (ਸੱਤਵੇਂ ਮਿੰਟ), ਵਿਸਾਨ ਬੇਨ ਯੇਡੇਰ (13ਵੇਂ ਮਿੰਟ) ਤੇ ਇਸਲਾਮ ਸਿਮਾਨੀ (70ਵੇਂ ਮਿੰਟ) ਨੇ ਗੋਲ ਕਰ ਕੇ ਪੀਐੱਸਜੀ ਨੂੰ ਬਰਾਬਰੀ 'ਤੇ ਰੋਕ ਦਿੱਤਾ। ਇਸ ਡਰਾਅ ਮੁਕਾਬਲੇ ਨਾਲ ਇਕ ਵਾਰ ਮੁੜ ਪੀਐੱਸਜੀ ਦੇ ਡਿਫੈਂਸ ਦੀ ਪੋਲ ਖੋਲ੍ਹ ਦਿੱਤੀ।