style="text-align: justify;"> ਸਾਓ ਪਾਓਲੋ (ਏਪੀ) : ਵਿਸ਼ਵ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਦੀ ਹੈਟ੍ਰਿਕ ਦੀ ਮਦਦ ਨਾਲ ਬ੍ਰਾਜ਼ੀਲ ਨੇ ਦੱਖਣੀ ਅਮਰੀਕੀ ਵਿਸ਼ਵ ਕੱਪ ਫੁੱਟਬਾਲ ਦੇ ਕੁਆਲੀਫਾਇੰਗ ਮੈਚ ਵਿਚ ਪੇਰੂ ਨੂੰ 4-2 ਨਾਲ ਮਾਤ ਦਿੱਤੀ।

ਬ੍ਰਾਜ਼ੀਲ ਤੇ ਅਰਜਨਟੀਨਾ ਦੇ ਅੰਕ ਸੂਚੀ ਵਿਚ ਬਰਾਬਰ ਛੇ-ਛੇ ਅੰਕ ਹਨ ਪਰ ਗੋਲ ਫ਼ਰਕ ਦੇ ਆਧਾਰ 'ਤੇ ਬ੍ਰਾਜ਼ੀਲ ਚੋਟੀ 'ਤੇ ਹੈ। ਇਸ ਦੇ ਨਾਲ ਹੀ ਨੇਮਾਰ ਨੇ ਮੈਚ ਦੌਰਾਨ ਇਕ ਖ਼ਾਸ ਉਪਲੱਬਧੀ ਵੀ ਹਾਸਲ ਕੀਤੀ। ਉਹ ਆਪਣੀ ਰਾਸ਼ਟਰੀ ਟੀਮ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ਵਿਚ ਦੂਜੇ ਸਥਾਨ 'ਤੇ ਆ ਗਏ ਹਨ ਤੇ ਉਨ੍ਹਾਂ ਨੇ ਇਸ ਮਾਮਲੇ ਵਿਚ ਹਮਵਤਨ ਰੋਨਾਲਡੋ ਨੂੰ ਪਿੱਛੇ ਛੱਡ ਦਿੱਤਾ।

ਬ੍ਰਾਜ਼ੀਲ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ਵਿਚ ਪੇਲੇ ਸਭ ਤੋਂ ਅੱਗੇ ਹਨ ਜਿਨ੍ਹਾਂ ਨੇ 92 ਮੈਚਾਂ ਵਿਚ 77 ਗੋਲ ਕੀਤੇ ਹਨ। ਨੇਮਾਰ ਦੇ ਹੁਣ 103 ਮੈਚਾਂ ਵਿਚ 64 ਗੋਲ ਹੋ ਗਏ ਹਨ ਜਦਕਿ ਰੋਨਾਲਡੋ ਤੀਜੇ ਨੰਬਰ 'ਤੇ ਆ ਗਏ ਹਨ ਜਿਨ੍ਹਾਂ ਦੇ 98 ਮੈਚਾਂ ਵਿਚ 62 ਗੋਲ ਹਨ। ਚੌਥੇ ਨੰਬਰ 'ਤੇ ਰੋਮਾਰੀਓ ਹਨ ਜਿਨ੍ਹਾਂ ਦੇ 70 ਮੈਚਾਂ ਵਿਚ 55 ਗੋਲ ਹਨ। ਉਨ੍ਹਾਂ ਤੋਂ ਪਿੱਛੇ 71 ਮੈਚਾਂ ਵਿਚ 48 ਗੋਲ ਕਰਨ ਵਾਲੇ ਜੀਕੋ ਦਾ ਨੰਬਰ ਆਉਂਦਾ ਹੈ।