ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਸਟਾਰ ਮੁੱਕੇਬਾਜ਼ ਨੀਰਜ ਗੋਇਤ ਤੇ ਥਾਇਲੈਂਡ ਦੇ ਰਚਾਤਾ ਖਾਓਪਿਮਾਈ ਵਿਚਾਲੇ ਦੋ ਜੁਲਾਈ ਨੂੰ ਬੈਂਕਾਕ ਵਿਚ ਹੋਣ ਵਾਲੀ ਬਾਊਟ ਸੁਰਖੀਆਂ ਹਾਸਲ ਕਰ ਰਹੀ ਹੈ। ਇਸ ਹਾਈ ਵੋਲਟੇਜ ਮੁਕਾਬਲੇ ਬਾਰੇ ਨੀਰਜ ਨੇ ਕਿਹਾ ਕਿ ਖਾਓਪਿਮਾਈ ਮੇਰੇ ਮੁਕਾਬਲੇ ਯੁਵਾ ਹਨ। ਮੇਰੇ ਤੋਂ ਸੱਤ-ਅੱਠ ਸਾਲ ਛੋਟੇ ਹਨ। ਉਨ੍ਹਾਂ ਦਾ ਰਿਕਾਰਡ ਵੀ ਬਹੁਤ ਚੰਗਾ ਹੈ। ਮੈਂ ਇਸ ਮੈਚ ਲਈ ਸਖ਼ਤ ਤਿਆਰੀ ਕਰ ਰਿਹਾ ਹਾਂ।

ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਦੇ ਓਲੰਪਿਕ 'ਚ ਪ੍ਰਦਰਸ਼ਨ ਬਾਰੇ ਉਨ੍ਹਾਂ ਨੇ ਕਿਹਾ ਕਿ ਹੁਣ ਤਕ ਸਾਡੇ ਤਿੰਨ ਮੁੱਕੇਬਾਜ਼ਾਂ ਮੈਰੀ ਕਾਮ, ਵਿਜੇਂਦਰ ਸਿੰਘ ਤੇ ਲਵਲੀਨਾ ਬੋਰਗੋਹਾਈ ਨੇ ਓਲੰਪਿਕ ਵਿਚ ਕਾਂਸੇ ਦੇ ਮੈਡਲ ਜਿੱਤੇ ਹਨ। ਅਸੀਂ ਬੇਸ਼ੱਕ ਇਸ ਤੋਂ ਅੱਗੇ ਵੀ ਵਧਾਂਗੇ। ਚੰਗੇ ਖਿਡਾਰੀ ਆ ਰਹੇ ਹਨ। ਹੁਣ ਚੰਗੀਆਂ ਸਹੂਲਤਾਂ ਵੀ ਮੌਜੂਦ ਹਨ। ਸਾਡੇ ਮੁੱਖ ਕੋਚ ਨਰਿੰਦਰ ਰਾਣਾ ਵੀ ਚੰਗੇ ਹਨ। ਉਮੀਦ ਹੈ ਕਿ 2024 ਓਲੰਪਿਕ ਵਿਚ ਅਸੀਂ ਕਾਂਸੇ ਦੇ ਮੈਡਲ ਤੋਂ ਅੱਗੇ ਵਧਾਂਗੇ।

Posted By: Gurinder Singh