ਪਟਿਆਲਾ : ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸਟਾਰ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਥੇ ਤੀਜੇ ਇੰਡੀਅਨ ਗ੍ਰਾਂ. ਪ੍ਰਿ. (ਆਈਜੀਪੀ) ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ 88.07 ਮੀਟਰ ਦੀ ਥ੍ਰੋਅ ਨਾਲ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਚੋਪੜਾ ਨੇ ਪੰਜਵੀਂ ਕੋਸ਼ਿਸ਼ ਵਿਚ 88.07 ਮੀਟਰ ਨੇਜ਼ਾ ਸੁੱਟਿਆ ਤੇ 2018 ਏਸ਼ਿਆਈ ਖੇਡਾਂ ਵਿਚ ਗੋਲਡ ਮੈਡਲ ਦਿਵਾਉਣ ਵਾਲੇ 88.06 ਮੀਟਰ ਦੇ ਕੌਮੀ ਰਿਕਾਰਡ ਨੂੰ ਤੋੜਿਆ।

Posted By: Susheel Khanna