ਜਲੰਧਰ (ਜੇਐੱਨਐੱਨ) : ਪੰਜਾਬ ਦੇ ਕੌਮਾਂਤਰੀ ਭਲਵਾਨ ਗੁਰਪ੍ਰੀਤ ਸਿੰਘ ਨੇ ਰੇਲਵੇ ਦੇ ਸਾਜਨ ਨੂੰ 77 ਕਿਲੋਗ੍ਰਾਮ ਭਾਰ ਵਿਚ ਤੇ ਪੰਜਾਬ ਦੇ ਹੀ ਹਰਪ੍ਰੀਤ ਨੇ ਰੇਲਵੇ ਦੇ ਰਾਜਬੀਰ ਨੂੰ 82 ਕਿਲੋਗ੍ਰਾਮ ਭਾਰ ਵਰਗ ਵਿਚ ਹਰਾ ਕੇ ਗੋਲਡ ਮੈਡਲ ਜਿੱਤੇ। ਪੀਏਪੀ ਦੇ ਇੰਡੋਰ ਸਟੇਡੀਅਮ ਵਿਚ ਚੱਲ ਰਹੀ ਟਾਟਾ ਮੋਟਰਜ਼ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜ ਗੋਲਡ ਮੈਡਲਾਂ ਨਾਲ ਰੇਲਵੇ ਓਵਰਆਲ ਜੇਤੂ ਰਿਹਾ। ਐੱਸਐੱਸਸੀਬੀ ਨੇ ਤਿੰਨ ਗੋਲਡ ਮੈਡਲ ਹਾਸਰ ਕਰ ਕੇ ਦੂਜਾ ਤੇ ਦੋ ਗੋਲਡ ਮੈਡਲਾਂ ਨਾਲ ਪੰਜਾਬ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਵਿਚ ਵੱਖ ਵੱਖ ਸੂਬਿਆਂ ਦੇ ਭਲਵਾਨਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ। 55 ਕਿਲੋਗ੍ਰਾਮ ਵਿਚ ਐੱਸਐੱਸਸੀਬੀ ਦੇ ਭਲਵਾਨ ਅਰਜੁਨ ਨੇ ਗੋਲਡ ਮੈਡਲ, ਐੱਸਐੱਸਸੀਬੀ ਦੇ ਅਜੇ ਨੇ ਸਿਲਵਰ ਮੈਡਲ, ਮਹਾਰਾਸ਼ਟਰ ਦੇ ਅਭਿਜੀਤ ਤੇ ਝਾਰਖੰਡ ਦੇ ਮਨਜੀਤ ਨੇ ਸਾਂਝੇ ਤੌਰ 'ਤੇ ਕਾਂਸੇ ਦੇ ਮੈਡਲ ਜਿੱਤੇ। ਇਸੇ ਤਰ੍ਹਾਂ 60 ਕਿਲੋਗ੍ਰਾਮ ਭਾਰ ਵਿਚ ਰੇਲਵੇ ਦੇ ਮਨੀਸ਼ ਨੇ ਗੋਲਡ, ਐੱਸਐੱਸਸੀਬੀ ਦੇ ਗਿਆਨਦੋਸ਼ ਨੇ ਸਿਲਵਰ, ਝਾਰਖੰਡ ਦੇ ਵਿਜੇ ਤੇ ਦਿੱਲੀ ਦੇ ਪਰਵੇਸ਼ ਨੇ ਕਾਂਸੇ, 63 ਕਿਲੋਗ੍ਰਾਮ ਵਿਚ ਰੇਲਵੇ ਦੇ ਵਿਕਰਮ ਨੇ ਗੋਲਡ, ਰੇਲਵੇ ਦੇ ਦੀਪਕ ਨੇ ਸਿਲਵਰ, ਚੰਡੀਗੜ੍ਹ ਦੇ ਸਚਿਨ ਸ਼ਰਮਾ ਤੇ ਐੱਸਐੱਸਸੀਬੀ ਦੇ ਐੱਮ ਤਿਆਗਬੰਗਨਸ਼ਾ ਨੇ ਕਾਂਸੇ, 67 ਕਿਲੋਗ੍ਰਾਮ ਭਾਰ ਵਿਚ ਐੱਸਐੱਸਸੀਬੀ ਦੇ ਰਵਿੰਦਰ ਨੇ ਗੋਲਡ, ਐੱਸਐੱਸਸੀਬੀ ਦੇ ਸਚਿਨ ਨੇ ਸਿਲਵਰ, ਝਾਰਖੰਡ ਦੇ ਸੌਰਭ ਤੇ ਐੱਸਐੱਸਸੀਬੀ ਦੇ ਸੂਰਜ ਮੱਲ ਨੇ ਕਾਂਸੇ, 72 ਕਿਲੋਗ੍ਰਾਮ ਭਾਰ ਵਿਚ ਰੇਲਵੇ ਦੇ ਅਮਿਤ ਨੇ ਗੋਲਡ, ਹਰਿਆਣਾ ਦੇ ਸੁਨੀਲ ਨੇ ਸਿਲਵਰ, ਐੱਮਪੀ ਦੇ ਆਕਾਸ਼ ਤੇ ਰੇਲਵੇ ਦੇ ਕੁਲਦੀਪ ਮਲਿਕ ਨੇ ਕਾਂਸੇ, 77 ਕਿਲੋਗ੍ਰਾਮ ਭਾਰ ਵਿਚ ਪੰਜਾਬ ਦੇ ਗੁਰਪ੍ਰੀਤ ਨੇ ਗੋਲਡ, ਰੇਲਵੇ ਦੇ ਸਾਜਨ ਨੇ ਸਿਲਵਰ, ਹਰਿਆਣਾ ਦੇ ਅਮਿਤ ਤੇ ਝਾਰਖੰਡ ਦੇ ਮਨਜੀਤ ਨੇ ਕਾਂਸੇ, 82 ਕਿਲੋਗ੍ਰਾਮ ਵਿਚ ਪੰਜਾਬ ਦੇ ਹਰਪ੍ਰਰੀਤ ਨੇ ਗੋਲਡ, ਰੇਲਵੇ ਦੇ ਰਾਜਬੀਰ ਨੇ ਸਿਲਵਰ, ਬਿਹਾਰ ਦੇ ਅਵਿਨਾਸ਼ ਤੇ ਐੱਸਐੱਸਸੀਬੀ ਦੇ ਪ੍ਰਮੋਦ ਕੁਮਾਰ ਨੇ ਕਾਂਸੇ, 87 ਕਿਲੋਗ੍ਰਾਮ ਵਿਚ ਰੇਲਵੇ ਦੇ ਮਨੀਸ਼ ਨੇ ਗੋਲਡ, ਪੰਜਾਬ ਦੇ ਪ੍ਰਭਪਾਲ ਸਿੰਘ ਨੇ ਸਿਲਵਰ, ਐੱਸਐੱਸਸੀਬੀ ਦੇ ਅਭਿਮਨਿਊ ਤੇ ਐੱਸਐੱਸਸੀਬੀ ਦੇ ਰਵਿੰਦਰ ਨੇ ਕਾਂਸੇ, 97 ਕਿਲੋਗ੍ਰਾਮ ਵਿਚ ਰੇਲਵੇ ਦੇ ਹਰਦੀਪ ਨੇ ਗੋਲਡ, ਰੇਲਵੇ ਦੇ ਰਵੀ ਨੇ ਸਿਲਵਰ, ਐੱਸਐੱਸਸੀਬੀ ਦੇ ਦੀਪਾਂਸ਼ੂ ਤੇ ਐੱਸਐੱਸਸੀਬੀ ਦੇ ਸੋਨੂ ਨੇ ਕਾਂਸੇ, 130 ਕਿਲੋਗ੍ਰਾਮ ਵਿਚ ਐੱਸਐੱਸਸੀਬੀ ਦੇ ਨਵੀਨ ਨੇ ਗੋਲਡ, ਪੰਜਾਬ ਦੇ ਮਨਵੀਰ ਨੇ ਸਿਲਵਰ, ਝਾਰਖੰਡ ਦੇ ਦੀਪਕ ਤੇ ਐੱਸਐੱਸਸੀਬੀ ਦੇ ਮੇਹਰ ਸਿੰਘ ਨੇ ਕਾਂਸੇ ਦੇ ਮੈਡਲ ਜਿੱਤੇ। ਭਾਰਤੀ ਕੁਸ਼ਤੀ ਸੰਸਥਾ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਨ ਸਿੰਘ, ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।