ਲਿਊਵੇਨ (ਏਪੀ) : ਡ੍ਰਾਇਸ ਮਰਟੇਸ ਦੀ ਫ੍ਰੀ ਕਿੱਕ 'ਤੇ ਕੀਤੇ ਸ਼ਾਨਦਾਰ ਗੋਲ ਦੀ ਬਦੌਲਤ ਬੈਲਜੀਅਮ ਨੇ ਇੰਗਲੈਂਡ ਨੂੰ 2-0 ਨਾਲ ਹਰਾ ਕੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲਜ਼ ਦੀ ਦੌੜ ਤੋਂ ਬਾਹਰ ਕਰ ਦਿੱਤਾ। ਹਾਲਾਂਕਿ ਬੈਲਜੀਅਮ ਦੀ ਟੀਮ ਨੇ ਅਜੇ ਫਾਈਨਲਜ਼ ਲਈ ਕੁਆਲੀਫਾਈ ਨਹੀਂ ਕੀਤਾ।

ਸੈਨੇਗਲ ਨੇ ਅਫਰੀਕਨ ਕੱਪ ਆਫ ਨੇਸ਼ਨਜ਼ ਲਈ ਕੁਆਲੀਫਾਈ ਕੀਤਾ

ਕੇਪਟਾਊਨ (ਏਪੀ) : ਸਾਦਿਓ ਮਾਨੇ ਦੇ ਗੋਲ ਨਾਲ ਗਿਨੀ ਬਿਸਾਊ ਨੂੰ 1-0 ਨਾਲ ਹਰਾ ਕੇ ਸੈਨੇਗਲ 2022 ਅਫਰੀਕਨ ਕੱਪ ਆਫ ਨੇਸ਼ਨਜ਼ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ। ਸੈਨੇਗਲ ਦੇ ਗਰੁੱਪ-ਇਕ 'ਚ ਚਾਰ ਮੈਚਾਂ 'ਚ 12 ਅੰਕ ਹਨ ਤੇ ਇਸ ਦੇ ਨਾਲ ਹੀ ਤੈਅ ਹੋ ਗਿਆ ਕਿ ਉਹ ਗਰੁੱਪ 'ਚੋਂ ਕੁਆਲੀਫਾਈ ਕਰਨ ਵਾਲੀਆਂ ਦੋ ਟੀਮਾਂ 'ਚੋਂ ਇਕ ਹੋਵੇਗਾ। ਮਾਨੇ ਨੇ ਮੈਚ ਦਾ ਇਕਲੌਤਾ ਗੋਲ ਤੈਅ ਸਮਾਂ ਖ਼ਤਮ ਹੋਣ ਤੋਂ ਅੱਠ ਮਿੰਟ ਪਹਿਲਾਂ ਕੀਤਾ।