ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਐਨਪੀਐਸ ਬੱਛੋਆਣਾ ਸਕੂਲ ਜੋ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਮੱਲ੍ਹਾਂ ਮਾਰ ਰਿਹਾ ਹੈ। ਸੰਸਥਾ ਦੇ ਪ੫ਬੰਧਕ ਹਰੀ ਗੋਪਾਲ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਪੱਧਰ ਦੀਆਂ ਸਕੂਲੀ ਖੇਡਾਂ ਜੋ ਕਿ ਦਿੱਲੀ ਵਿਖੇ ਹੋਈਆਂ ਸਨ, ਵਿਚ ਉਨ੍ਹਾਂ ਦੇ ਸਕੂਲ ਦੇ ਖ਼ਿਡਾਰੀ ਹਰਪ੍ਰੀਤ ਸਿੰਘ ਨੇ ਵੁਸ਼ੂ ਭਾਰ ਵਰਗ 70 ਕਿੱਲੋਗ੍ਰਾਮ ਵਿਚ ਕਾਂਸੀ ਦਾ ਮੈਡਲ ਜਿੱਤ ਕੇ ਸਕੂਲ, ਮਾਪਿਆਂ, ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਪੁੱਜਣ 'ਤੇ ਖ਼ਿਡਾਰੀ ਹਰਪ੫ੀਤ ਸਿੰਘ ਦਾ ਸਕੂਲ ਪ੫ਬੰਧਕ ਤੇਜਿੰਦਰਪਾਲ ਅਤੇ ਮਨਦੀਪ ਵਰਧਨ ਗੌੜ ਨੇ ਸਵਾਗਤ ਕੀਤਾ।