ਪੈਰਿਸ (ਏਪੀ) : ਯੂਐੱਸ ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਖੱਬੇ ਪੈਰ ਵਿਚ ਖਿਚਾਅ ਕਾਰਨ ਫਰੈਂਚ ਓਪਨ ਟੈਨਿਸ ਗਰੈਂਡ ਸਲੈਮ ਤੋਂ ਹਟਣ ਦਾ ਫ਼ੈਸਲਾ ਕੀਤਾ। ਇਸ ਨਾਲ ਪੈਰਿਸ ਵਿਚ 27 ਸਤੰਬਰ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ਵਿਚ ਓਸਾਕਾ ਤੇ ਪਿਛਲੀ ਵਾਰ ਦੀ ਜੇਤੂ ਐਸ਼ਲੇ ਬਾਰਟੀ ਹਿੱਸਾ ਨਹੀਂ ਲੈਣਗੀਆਂ। ਓਸਾਕਾ ਤੀਜੀ ਰੈਂਕਿੰਗ 'ਤੇ ਕਾਬਜ ਹੈ। ਪਿਛਲੇ ਮਹੀਨੇ ਵੈਸਟਰਨ ਐਂਡ ਸਾਊਥਰਨ ਓਪਨ ਦੌਰਾਨ ਉਹ ਸੱਟ ਲਵਾ ਬੈਠੀ ਸੀ ਤੇ ਇਸ ਕਾਰਨ ਉਨ੍ਹਾਂ ਨੇ ਟੂਰਨਾਮੈਂਟ ਦੇ ਫਾਈਨਲ 'ਚੋਂ ਹਟਣ ਦਾ ਫ਼ੈਸਲਾ ਕੀਤਾ। ਯੂਐੱਸ ਓਪਨ ਵਿਚ ਵੀ ਉਹ ਕਾਫੀ ਜ਼ਿਆਦਾ ਪੱਟੀਆਂ ਬਨ੍ਹ ਕੇ ਖੇਡ ਰਹੀ ਸੀ। ਓਸਾਕਾ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਬਦਕਿਮਸਤੀ ਨਾਲ ਮੈਂ ਇਸ ਸਾਲ ਫਰੈਂਚ ਓਪਨ 'ਚ ਨਹੀਂ ਖੇਡ ਸਕਾਂਗੀ। ਮੇਰੀ ਸੱਟ ਵਿਚ ਹੁਣ ਵੀ ਦਰਦ ਹੈ ਇਸ ਲਈ ਮੇਰੇ ਕੋਲ ਕਲੇ ਕੋਰਟ ਦੀ ਤਿਆਰੀ ਲਈ ਸਮਾਂ ਨਹੀਂ ਹੋਵੇਗਾ।