ਨਵੀਂ ਦਿੱਲੀ (ਪੀਟੀਆਈ) : ਚੋਟੀ ਦੇ ਪੈਰਾ ਬੈਡਮਿੰਟਨ ਖਿਡਾਰੀ ਕ੍ਰਿਸ਼ਨ ਨਾਗਰ ਨੂੰ ਟੋਕੀਓ 2020 ਪੈਰਾਲੰਪਿਕ ਲਈ ਕੁਆਲੀਫਾਈ ਕਰਨ 'ਤੇ ਮਾਣ ਹੈ ਤੇ ਉਹ 24 ਅਗਸਤ ਤੋਂ ਪੰਜ ਸਤੰਬਰ ਵਿਚਾਲੇ ਹੋਣ ਵਾਲੀਆਂ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਨਾਗਰ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲਾ ਸਮਾਂ ਹੈ ਕਿ ਮੈਂ ਤਦ ਪੈਰਾਲੰਪਿਕ ਖੇਡਾਂ ਦਾ ਹਿੱਸਾ ਬਣਾਂਗਾ ਜਦਕਿ ਪੈਰਾ ਬੈਡਮਿੰਟਨ ਵਿਚ ਮੁਕਾਬਲਾ ਕਰਾਂਗਾ। ਮੈਂ ਗੋਲਡ ਮੈਡਲ ਜਿੱਤ ਕੇ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਮੇਰਾ ਇੱਕੋ-ਇਕ ਟੀਚਾ ਪਹਿਲਾ ਸਥਾਨ ਹਾਸਲ ਕਰਨਾ ਹੈ। ਨਾਗਰ (ਐੱਸਐੱਚ 6) ਤੋਂ ਇਲਾਵਾ ਪ੍ਰਮੋਦ ਭਗਤ (ਐੱਸਐੱਲ 3) ਤੇ ਤਰੁਣ ਿਢੱਲੋਂ (ਐੱਸਐੱਲ 4) ਨੂੰ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਤੋਂ ਅਧਿਕਾਰਕ ਸੱਦਾ ਮਿਲਿਆ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਬੀਡਬਲਯੂਐੱਫ ਦੀ ਮੌਜੂਦਾ ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਟੋਕੀਓ ਪੈਰਾਲੰਪਿਕ ਵਿਚ ਥਾਂ ਬਣਾਈ ਹੈ। ਐੱਸਐੱਲ 3 ਹੇਠਲੇ ਅੰਗਾਂ ਦੀ ਆਮ ਕਮਜ਼ੋਰੀ ਤੇ ਐੱਸਐੱਲ 4 ਹੇਠਲੇ ਅੰਗਾਂ ਦੀ ਗੰਭੀਰ ਕਮਜ਼ੋਰੀ ਨੂੰ ਦਰਸਾਉਂਦਾ ਹੈ। ਐੱਲਐੱਚ 6 ਛੋਟੇ ਕੱਦ ਦੇ ਸੰਦਰਭ ਵਿਚ ਇਸਤੇਮਾਲ ਕੀਤਾ ਜਾਂਦਾ ਹੈ।