ਨਵੀਂ ਦਿੱਲੀ (ਪੀਟੀਆਈ) : ਰੀਓ ਓਲੰਪਿਕ (2016) ਵਿਚ ਔਸਤ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਤੀਰੰਦਾਜ਼ ਅਤਾਨੂ ਦਾਸ ਨੇ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੇਡ ਦੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕੀਤਾ ਹੈ ਤੇ ਉਨ੍ਹਾਂ ਦੀ ਤਿਆਰੀ ਬਿਹਤਰ ਹੈ। ਚਾਰ ਸਾਲ ਪਹਿਲਾਂ ਰੀਓ ਵਿਚ ਆਖ਼ਰੀ-16 ਦੇ ਗੇੜ ਵਿਚ 28 ਸਾਲ ਦੇ ਦਾਸ ਨੂੰ ਦੱਖਣੀ ਕੋਰੀਆ ਦੇ ਲੀ ਸੇਯੁੰਗ ਯੂਨ ਨੇ ਹਰਾਇਆ ਸੀ।