ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਸੀਨੀਅਰ ਕੁਆਰਟਰ ਮਿਲਰ ਤੇ ਏਸ਼ਿਆਈ ਖੇਡਾਂ ਦੀ ਮੈਡਲ ਜੇਤੂ ਐੱਮਆਰ ਪੂਵੰਮਾ 'ਤੇ ਪਿਛਲੇ ਸਾਲ ਡੋਪਿੰਗ ਜਾਂਚ ਵਿਚ ਫੇਲ੍ਹ ਹੋਣ ਤੋਂ ਬਾਅਦ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਨਾਡਾ ਦੇ ਡੋਪਿੰਗ ਰੋਕੂ ਅਪੀਲ ਪੈਨਲ (ਏਡੀਏਪੀ) ਨੇ ਅਨੁਸ਼ਾਸਨੀ ਪੈਨਲ ਦੇ ਤਿੰਨ ਮਹੀਨੇ ਦੀ ਮੁਅੱਤਲੀ ਦੇ ਫ਼ੈਸਲੇ ਨੂੰ ਉਲਟ ਦਿੱਤਾ। ਪੂਵੰਮਾ ਦਾ ਡੋਪ ਨਮੂਨਾ ਪਿਛਲੇ ਸਾਲ 18 ਫਰਵਰੀ ਨੂੰ ਪਟਿਆਲਾ ਵਿਚ ਇੰਡੀਅਨ ਗ੍ਰਾ. ਪਿ੍ਰ. ਇਕ ਦੌਰਾਨ ਲਿਆ ਗਿਆ ਸੀ ਜਿਸ ਵਿਚ ਉਹ ਮਿਥਾਇਲਹੇਕਸੇਨਅਮਾਈਨ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਈ ਗਈ ਸੀ। ਇਹ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਜ਼ਾਬਤੇ ਦੇ ਅਧੀਨ ਪਾਬੰਦੀਸ਼ੁਦਾ ਪਦਾਰਥ ਹੈ। ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਜੂਨ ਵਿਚ ਉਨ੍ਹਾਂ ਨੂੰ ਸਿਰਫ਼ ਤਿੰਨ ਮਹੀਨੇ ਲਈ ਮੁਅੱਤਲ ਕੀਤਾ ਸੀ।

Posted By: Gurinder Singh