ਵਿਸ਼ਵ ਮਹਿਲਾ ਿਕਟ ’ਚ ਮਿਤਾਲੀ ਰਾਜ ਨੂੰ ਵਿਸ਼ਵ ਿਕਟ ’ਚ ਮਹਿਲਾ ਤੇਂਦੂਲਕਰ ਦਾ ਨਾਮ ਦਿੱਤਾ ਹੈ। ਇੰਡੀਅਨ ਇਕ ਰੋਜ਼ਾ ਮਹਿਲਾ ਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਵਿਦੇਸ਼ੀ ਿਕਟ ਪਿੱਚਾਂ ’ਤੇ 3000 ਤੋਂ ਵੱਧ ਦੌੜਾਂ ਬਣਾਉਣ ਵਾਲੀ ਵਿਸ਼ਵ ਿਕਟ ਦੀ ਪਲੇਠੀ ਮਹਿਲਾ ਿਕਟਰ ਨਾਮਜ਼ਦ ਹੋਈ ਹੈ। ਮਿਤਾਲੀ ਰਾਜ ਨੇ ਸਾਲ-2022 ’ਚ ਨਿਊਜ਼ੀਲੈਂਡ ਵਿਰੁੱਧ ਉਸ ਦੀ ਘਰੇਲੂ ਪਿੱਚ ’ਤੇ 59 ਦੌੜਾਂ ਦੀ ਪਾਰੀ ਖੇਡਦਿਆਂ ਇਹ ਰਿਕਾਰਡ ਆਪਣੇ ਨਾਮ ਲਿਖਵਾਇਆ ਸੀ। ਇਸ ਮੈਚ ’ਚ ਮਿਤਾਲੀ ਨੇ ਨਿਊਜ਼ੀਲੈਂਡ ਵਿਰੁੱਧ 1000 ਦੌੜਾਂ ਬਣਾਉਣ ਦਾ ਅੰਕੜਾ ਵੀ ਪਾਰ ਕੀਤਾ ਸੀ। ਮਿਤਾਲੀ ਰਾਜ ਨੇ 23 ਸਾਲਾ ਿਕਟ ਕਰੀਅਰ ’ਚ 232 ਇਕ ਰੋਜ਼ਾ ਿਕਟ ਮੈਚ ਖੇਡਣ ਦਾ ਕਰਿਸ਼ਮਾ ਕਰਕੇ ਰਿਕਾਰਡਾਂ ਦੀ ਡਾਇਰੀ ’ਚ ਆਪਣਾ ਨਾਮ ਸੁਨਹਿਰੀ ਅੱਖਰਾਂ ’ਚ ਦਰਜ ਕਰਵਾਇਆ ਸੀ। ਸੱਜੇ ਹੱਥ ਨਾਲ ਖੇਡਣ ਵਾਲੀ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਨੇ ਹੁਣ ਤੱਕ ਖੇਡੇ 232 ਇਕ ਰੋਜ਼ਾ ਮੈਚਾਂ ’ਚ 51.4 ਦੀ ਔਸਤ ਨਾਲ 7805 ਦੌੜਾਂ ਆਪਣੇ ਖਾਤੇ ਜਮ੍ਹਾਂ ਕੀਤੀਆਂ ਹਨ, ਜਿਨ੍ਹਾਂ ’ਚ 3015 ਦੌੜਾਂ ਮਿਤਾਲੀ ਰਾਜ ਨੇ ਵਿਦੇਸ਼ੀ ਿਕਟ ਮੈਦਾਨਾਂ ’ਤੇ ਬਣਾਈਆਂ ਹਨ।

ਮਿਤਾਲੀ ਰਾਜ ਨੇ ਕਰੀਅਰ ਦਾ ਪਹਿਲਾ ਇਕ ਰੋਜ਼ਾ ਿਕਟ ਮੈਚ 26 ਜੂਨ, 1999 ’ਚ ਆਇਰਲੈਂਡ ਵਿਰੁੱਧ ਖੇਡਿਆ ਸੀ, ਜਿਸ ’ਚ ਉਸ ਵਲੋਂ ਨਾਬਾਦ 114 ਦੌੜਾਂ ਬਣਾਈਆਂ ਸਨ। ਮਿਤਾਲੀ ਰਾਜ ਇੰਡੀਅਨ ਮਹਿਲਾ ਿਕਟਰ ਝੂਲਨ ਗੋਸਵਾਮੀ ਤੋਂ ਬਾਅਦ ਇਕ ਰੋਜ਼ਾ ਿਕਟ ਖੇਡਣ ਵਾਲੀ ਦੇਸ਼ ਦੀ ਦੂਜੀ ਉਮਰਦਰਾਜ ਮਹਿਲਾ ਕਿ੍ਰਕਟਰ ਨਾਮਜ਼ਦ ਹੋਈ ਹੈ। ਮਿਤਾਲੀ ਨੇ ਜਦੋਂ ਨਿਊਜ਼ੀਲੈਂਡ ਵਿਰੁੱਧ ਰਿਕਾਰਡ ਦਰਜ ਕਰਨ ਵਾਲੀ 59 ਦੌੜਾਂ ਦੀ ਪਾਰੀ ਖੇਡੀ ਤਾਂ ਉਸ ਦੀ ਉਮਰ 39 ਸਾਲ 71 ਦਿਨ ਸੀ ਜਦੋਂਕਿ ਝੂਲਨ ਗੋਸਵਾਮੀ ਦੀ ਉਮਰ 39 ਸਾਲ 79 ਦਿਨ ਆਂਕੀ ਗਈ ਸੀ। ਇਸ ਤੋਂ ਇਲਾਵਾ ਮਿਤਾਲੀ ਰਾਜ, ਟੈਸਟ ਕਿ੍ਰਕਟ ਮੈਚ ’ਚ 214 ਦੌੜਾਂ ਦਾ ਸਰਬੋਤਮ ਸਕੋਰ ਕਰਨ ਵਾਲੀ ਦੁਨੀਆਂ ਦੀ ਪਲੇਠੀ ਮਹਿਲਾ ਿਕਟਰ ਹੈ। ਉਸ ਨੇ 2002 ’ਚ ਇੰਗਲੈਂਡ ਵਿਰੁੱਧ 214 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਇਹ ਰਿਕਾਰਡ ਆਪਣੇ ਨਾਮ ਦਰਜ ਕੀਤਾ। ਮਿਤਾਲੀ ਰਾਜ ਨੇ ਕਰੀਅਰ ਦਾ ਪਹਿਲਾ ਮਹਿਲਾ ਿਕਟ ਟੈਸਟ ਮੈਚ ਵੀ ਇੰਗਲੈਂਡ ਵਿਰੁੱਧ ਲਖਨਊ ’ਚ 2001 ’ਚ ਖੇਡਿਆ ਸੀ। ਮਿਤਾਲੀ ਰਾਜ ਨੇ ਟੈਸਟ ਿਕਟ ’ਚ 699 ਦੌੜਾਂ ਆਪਣੇ ਖਾਤੇ ’ਚ ਜਮ੍ਹਾਂ ਕੀਤੀਆਂ ਹਨ। ਜੂਨ 2018 ’ਚ ਮਿਤਾਲੀ ਰਾਜ ਨੇ ਟੀ-20 ਿਕਟ ਫਾਰਮੈਟ ’ਚ 2000 ਦੌੜਾਂ ਬਣਾਉਣ ਦਾ ਮੀਲ ਪੱਥਰ ਸਥਾਪਤ ਕੀਤਾ ਸੀ। 5 ਅਗਸਤ, 2006 ’ਚ ਇੰਗਲੈਂਡ ਵਿਰੁੱਧ ਟੀ-20 ਕਰੀਅਰ ਦੀ ਆਗਾਜ਼ ਕਰਨ ਵਾਲੀ ਮਿਤਾਲੀ ਰਾਜ ਟੀ-20 ਕੌਮਾਂਤਰੀ ਕਿ੍ਰਕਟ ’ਚ 2000 ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਿਕਟਰ ਹੈ। ਮਿਤਾਲੀ ਰਾਜ ਨੇ ਸਾਲ-2006 ਤੋਂ 2019 ਤੱਕ ਮਹਿਲਾ ਕੌਮੀ ਿਕਟ ਟੀਮ ਦੀ ਨੁਮਾਇੰਦਗੀ ’ਚ 89 ਟੀ-20 ਮੈਚਾਂ ’ਚ ਆਪਣੇ ਖਾਤੇ ’ਚ 37.5 ਦੀ ਔਸਤ ਨਾਲ 2364 ਦੌੜਾਂ ਜਮ੍ਹਾਂ ਕੀਤੀਆਂ ਹਨ। ਮਹਿਲਾ ਕੌਮਾਂਤਰੀ ਟੈਸਟ ਕਿ੍ਰਕਟ ’ਚ ਮਿਤਾਲੀ ਰਾਜ ਨੇ 12 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਉਸ ਨੇ 44.8 ਦੇ ਸਟਰਾਈਕ ਰੇਟ ਨਾਲ 699 ਦੌੜਾਂ ਬਣਾਈਆਂ ਹਨ। ਮਿਤਾਲੀ ਰਾਜ ਨੇ ਟੈਸਟ ਿਕਟ ’ਚ ਹਾਈਐਸਟ ਸਕੋਰ 214 ਦੌੜਾਂ ਹੈ ਜਦੋਂਕਿ ਇਕ ਦਿਨਾ ਮੈਚਾਂ ’ਚ ਸਰਵੋਤਮ ਸਕੋਰ 125 ਦੌੜਾਂ ਨਾਬਾਦ ਅਤੇ ਟੀ-20 ਿਕਟ ’ਚ ਮਿਤਾਲ ਰਾਜ ਦਾ ਉਚਤਮ ਸਕੋਰ 97 ਦੌੜਾਂ ਨਾਬਾਦ ਰਿਹਾ ਹੈ। ਇੰਡੀਅਨ ਮਹਿਲਾ ਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਵਲੋਂ ਇੰਗਲੈਂਡ ਦੀ ਮਹਿਲਾ ਿਕਟਰ ਚਰਲੋਟੇ ਐਡਵਰਡਜ਼ ਵਲੋਂ ਕੌਮਾਂਤਰੀ ਿਕਟ ਦੇ ਇਤਿਹਾਸ ’ਚ ਬਣਾਈਆਂ 10,273 ਦੌੜਾਂ ਦੇ ਰਿਕਾਰਡ ਨੂੰ ਬਰੇਕ ਕਰਦਿਆਂ 10,868 ਦੌੜਾਂ ਨਾਲ ਲੀਡਿੰਗ ਸਕੋਰਰ ਬਣਨ ਸਦਕਾ ਨਵਾਂ ਰਿਕਾਰਡ ਸਿਰਜਿਆ ਸੀ।ਟੈਸਟ ਮੈਚਾਂ 12 ਕੈਚ, ਇਕ ਰੋਜ਼ਾ ਮੈਚਾਂ ’ਚ 58 ਕੈਚ ਅਤੇ ਟੀ-20 ਿਕਟ ’ਚ 19 ਕੈਚ ਲਪਕਣ ਦਾ ਕਮਾਲ ਵੀ ਕੀਤਾ ਹੈ।

ਿਕਟ ਦਾ ਸਫ਼ਰ

ਮਿਤਾਲੀ ਰਾਜ ਦੀ ਿਕਟ ਕਰੀਅਰ ਦੇ ਆਗਾਜ਼ ’ਚ ਉਮਰ 14 ਸਾਲ ਸੀ, ਜਿਸ ਕਰਕੇ ਛੋਟੀ ਉਮਰ ਹੋਣ ਕਰਕੇ ਉਸ ਨੂੰ 1997 ’ਚ ਖੇਡੇ ਮਹਿਲਾ ਵਿਸ਼ਵ ਿਕਟ ਕੱਪ ਖੇਡਣ ਵਾਲੀ ਕੌਮੀ ਿਕਟ ਟੀਮ ’ਚ ਸਿਲੈਕਟ ਨਹੀਂ ਕੀਤਾ ਗਿਆ ਪਰ ਇਸ ਵਿਸ਼ਵ-ਵਿਆਪੀ ਮਹਿਲਾ ਿਕਟ ਟੂਰਨਾਮੈਂਟ ਤੋਂ 2 ਸਾਲ ਬਾਅਦ 16 ਸਾਲਾ ਮਿਤਾਲੀ ਰਾਜ ਨੂੰ ਕਰੀਅਰ ਦੇ ਆਗਾਜ਼ ’ਚ ਆਇਰਲੈਂਡ ਦੀ ਿਕਟ ਟੀਮ ਵਿਰੁੱਧ ਪਹਿਲਾ ਇਕ ਰੋਜ਼ਾ ਮੈਚ ਖੇਡਣ ਦਾ ਮੌਕਾ ਨਸੀਬ ਹੋਇਆ, ਜਿਸ ’ਚ ਮਿਤਾਲੀ ਵਲੋਂ ਪਲੇਠੇ ਇਕ ਦਿਨਾ ਮੈਚ ’ਚ 114 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਿਕਟ ਟੀਮ ਚੋਣਕਾਰਾਂ ਨੂੰ ਢੁੱਕਵਾਂ ਜਵਾਬ ਦਿੱਤਾ ਗਿਆ। ਟੈਸਟ ਿਕਟ ਕਰੀਅਰ ਦੇ ਆਗਾਜ਼ ਦੀ ਪਹਿਲੀ ਪਾਰੀ ’ਚ ਮਿਤਾਲੀ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ ਪਰ ਤੀਜੇ ਟੈਸਟ ਮੈਚ ’ਚ ਇੰਗਲੈਂਡ ਦੀ ਮਹਿਲਾ ਿਕਟ ਵਿਰੁੱਧ 214 ਦੌੜਾਂ ਬਣਾ ਕੇ ਸਾਬਤ ਕਰ ਦਿੱਤਾ ਸੀ ਕਿ ਉਹ ਇੰਡੀਆ ਟੀਮ ’ਚ ਸਚਿਨ ਤੇਂਦੂਲਕਰ ਹੈ। ਮਿਤਾਲੀ ਰਾਜ ਵਲੋਂ ਉਸ ਸਮੇਂ ਮਹਿਲਾ ਿਕਟ ਟੈਸਟ ਮੈਚਾਂ ’ਚ ਡਬਲ ਸੈਂਚਰੀ ਨਾਲ ਬਣਾਇਆ ਗਿਆ ਇਹ ਸਭ ਤੋਂ ਵੱਡਾ ਰਿਕਾਰਡ ਸਕੋਰ ਸੀ। ਸਾਲ-2005 ’ਚ ਗੁੱਟ ’ਤੇ ਸੱਟ ਦੇ ਬਾਵਜੂਦ ਮਿਤਾਲੀ ਰਾਜ ਵਲੋਂ ਨਿਊਜ਼ੀਲੈਂਡ ਵਿਰੁੱਧ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮਿਤਾਲੀ ਵਲੋਂ ਟੈਸਟ ਿਕਟ ’ਚ ਇੰਗਲੈਂਡ ਦੀ ਿਕਟ ਟੀਮ ਵਿਰੁੱਧ 214 ਦੌੜਾਂ ਸਕੋਰ ਕਰਕੇ ਆਸਟ੍ਰੇਲੀਆ ਦੀ ਕੈਰਨ ਬੋਲਟਨ ਦਾ ਬਣਾਇਆ 209 ਦੌੜਾਂ ਦਾ ਰਿਕਾਰਡ ਬਰੇਕ ਕੀਤਾ । ਮਿਤਾਲੀ ਰਾਜ ਨੇ ਮਹਿਲਾ ਵਿਸ਼ਵ ਿਕਟ ਕੱਪ-2005 ’ਚ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਕੀਤੀ। 39 ਸਾਲਾ ਮਿਤਾਲੀ ਰਾਜ ਨੂੰ 2003 ’ਚ ‘ਅਰਜੁਨਾ ਐਵਾਰਡ’ ਤੇ 2015 ’ਚ ‘ਪਦਮਸ਼੍ਰੀ ਅਵਾਰਡ’ ਤੇ 2021 ’ਚ ‘ਮੇਜਰ ਧਿਆਨ ਚੰਦ ਖੇਲ ਰਤਨ’ ਅਵਾਰਡ ਨਾਲ ਸਨਮਾਨਤ ਕੀਤਾ। ਮਿਤਾਲੀ ਦਾ ਵਿਸ਼ਵ ਿਕਟ ਕੱਪ ਦਾ ਫਾਈਨਲ ਮੈਚ ਖੇਡਣ ਤੋਂ ਬਾਅਦ ਵਿਸ਼ਵ-ਵਿਆਪੀ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ , ਮਿਤਾਲੀ ਰਾਜ ਨੇ 8 ਜੂਨ, 2022 ’ਚ ਿਕਟ ਦੀ ਪਿੱਚ ਨੂੰ ਬਾਏ-ਬਾਏ ਆਖ ਦਿੱਤੀ ਹੈ।

ਜੋਧਪਰ ਦੀ ਜਾਈ

ਭਾਰਤੀ ਮਹਿਲਾ ਕਿ੍ਰਕਟ ਦੀ ਮੌਜੂਦਾ ਕਪਤਾਨ ਮਿਤਾਲੀ ਰਾਜ ਜਨਮ 3 ਦਸੰਬਰ 1982 ’ਚ ਰਾਜਸਥਾਨ ਦੇ ਸ਼ਹਿਰ ਜੋਧਪੁਰ ’ਚ ਹੋਇਆ। ਉਸ ਦਾ ਪੂਰਾ ਨਾਮ ਮਿਤਾਲੀ ਦੋਰਾਈ ਰਾਜ ਹੈ। ਮਿਤਾਲੀ ਦੀ ਮਾਤਾ ਲੀਲਾ ਰਾਜ ਸਰਕਾਰੀ ਅਫਸਰ ਸੀ, ਜਿਨ੍ਹਾਂ ਵਲੋਂ ਆਪਣੀ ਧੀ ਨੂੰ ਿਕਟਰ ਬਣਾਉਣ ਲਈ ਅਫਸਰੀ ਦਾਅ ’ਤੇ ਲਾ ਦਿੱਤੀ ਗਈ। ਮਿਤਾਲੀ ਰਾਜ ਦੇ ਪਿਤਾ ਧੀਰਜ ਦੋਰਾਈ ਰਾਜ ਬੈਂਕ ’ਚ ਸਰਵਿਸ ਕਰਨ ਤੋਂ ਪਹਿਲਾਂ ਹਵਾਈ ਸੈਨਾ ’ਚ ਤਾਇਨਾਤ ਸਨ। ਧੀਰਜ ਰਾਜ ਖੁਦ ਵੀ ਚੰਗੇ ਕਿ੍ਰਕਟਰ ਸਨ, ਜਿਸ ਕਰਕੇ ਉਨ੍ਹਾਂ ਵਲੋਂ ਮਿਤਾਲੀ ਨੂੰ ਿਕਟ ਖੇਡਣ ’ਚ ਉਤਸ਼ਾਹਤ ਕਰਨ ਲਈ ਸੰਭਵ ਸਹਾਇਤਾ ਕੀਤੀ ਗਈ। ਮਿਤਾਲੀ ਰਾਜ ਛੋਟੀ ਹੁੰਦਿਆਂ ਬਹੁਤ ਸੁਸਤ ਸੁਭਾਅ ਦੀ ਸੀ, ਜਿਸ ਕਰਕੇ ਉਸ ਨੂੰ ਨੀਂਦ ਜਾਨ ਤੋਂ ਵੀ ਵੱਧ ਬਹੁਤ ਪਿਆਰੀ ਸੀ। ਪਿਤਾ ਦੇ ਕਹਿਣ ਦੇ ਬਾਵਜੂਦ ਮਿਤਾਲੀ ਸਵੇਰੇ ਜਲਦੀ ਜਾਗਣ ’ਚ ਆਨਾਕਾਨੀ ਕਰਿਆ ਕਰਦੀ ਸੀ। ਇਸ ਤੋਂ ਬਾਅਦ ਸੁਭਾਅ ਤੋਂ ਸਖ਼ਤ ਪਿਤਾ ਦੋਰਾਈ ਰਾਜ ਵਲੋਂ ਮਿਤਾਲੀ ਤੇ ਪੁੱਤਰ ਦਾ ਸੇਂਟ ਜੋਨਸ ਕੋਚਿੰਗ ਫਾਊਂਡੇਸ਼ਨ ਹੈਦਰਾਬਾਦ ਦੇ ਿਕਟ ਮੈਦਾਨ ’ਚ ਿਕਟ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ। ਇੱਥੇ ਿਕਟ ਟਰੇਨਰ ਧੀਰਜ ਰਾਜ ਵਲੋਂ ਜਦੋਂ ਮਿਤਾਲੀ ਤੇ ਉਸ ਦੇ ਭਰਾ ਨੂੰ ਕਿ੍ਰਕਟ ਦੀ ਕੋਚਿੰਗ ਦਿੱਤੀ ਜਾਂਦੀ ਸੀ ਤਾਂ ਕਈ ਵਾਰ ਮੌਕਾ ਮਿਲਣ ’ਤੇ ਮਿਤਾਲੀ ਰਾਜ ਗੇਂਦਬਾਜ਼ੀ ਵੀ ਕਰਿਆ ਕਰਦੀ ਸੀ। ਇਸ ਦੌਰਾਨ ਕਿ੍ਰਕਟਰ ਜੋਤੀ ਪ੍ਰਸਾਦ ਨੇ ਮਿਤਾਲੀ ਰਾਜ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਵੇਖਦਿਆਂ ਕਿਹਾ ਸੀ ਕਿ ਇਹ ਕੁੜੀ ਇਕ ਦਿਨ ਚੰਗੀ ਿਕਟਰ ਬਣੇਗੀ। ਉਸ ਤੋਂ ਬਾਅਦ ਮਿਤਾਲੀ ਰਾਜ ਨੇ ਜੋਤੀ ਪ੍ਰਸਾਦ ਦੇ ਬੋਲਾਂ ਨੂੰ ਸੱਚ ਕਰਦਿਆਂ ਅੱਜ ਇਹ ਵੱਡਾ ਮੁਕਾਮ ਹਾਸਲ ਕੀਤਾ ਹੈ।

ਸੰਘਰਸ਼ ਦੇ ਦਿਨ

ਇੰਡੀਆ ਦੀ ਬੱਲੇਬਾਜ਼ ਮਹਿਲਾ ਿਕਟਰ ਮਿਤਾਲੀ ਰਾਜ ਦੇ ਨਾਮ ਜਿੱਥੇ ਕਈ ਰਿਕਾਰਡ ਹਨ ਉੱਥੇ ਜਿਸ ਦੌਰ ’ਚ ਮਿਤਾਲੀ ਰਾਜ ਨੇ ਿਕਟ ਦਾ ਬੱਲਾ ਹੱਥ ਚੁੱਕਿਆ ਸੀ, ਉਸ ਸਮੇਂ ਲੜਕੀਆਂ ਲਈ ਿਕਟ ਖੇਡਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ। ਇਹ ਉਹ ਸਮਾਂ ਸੀ, ਜਦੋਂ ਉਂਗਲਾਂ ’ਤੇ ਗਿਣੀਆਂ ਜਾਣ ਵਾਲੀਆਂ ਲੜਕੀਆਂ ਹੀ ਿਕਟ ਦੀ ਪਿੱਚ ’ਤੇ ਖੇਡਦੀਆਂ ਵਿਖਾਈ ਦੇਂਦੀਆਂ ਸਨ। ਇੱਥੋਂ ਤੱਕ ਕਿ ਮਿਤਾਲੀ ਰਾਜ ਨੂੰ ਿਕਟ ਖੇਡਣ ਦੀ ਪ੍ਰੈਕਟਿਸ ਵੀ ਿਕਟਰ ਲੜਕਿਆਂ ਨਾਲ ਕਰਨੀ ਪੈਂਦੀ ਸੀ। ਇਸ ਦੌਰਾਨ ਮਿਤਾਲੀ ਨੂੰ ਕਈ ਤਾਅਨੇ-ਮਿਹਣੇ ਵੀ ਸੁਣਨੇ ਪੈਂਦੇ ਸਨ। ਕੁਦਰਤ ਦਾ ਕਰਿਸ਼ਮਾ ਵੇਖੋ ਕਿ ਜਿਸ ਿਕਟਰ ਮਿਤਾਲੀ ਰਾਜ ਨੂੰ ਿਕਟ ਖੇਡਣ ਲਈ ਕਈ ਗੱਲਾਂ ਸੁਣਨ ਲਈ ਮਜਬੂਰ ਹੋਣਾ ਪਿਆ ਹੋਵੇ, ਅੱਜ ਉਸ ਿਕਟਰ ਮਿਤਾਲੀ ਰਾਜ ਦੇ ਨਾਮ ਇਸ ਖੇਡ ਦੇ ਕਈ ਵਿਸ਼ਵ ਰਿਕਾਰਡ ਦਰਜ ਹੋ ਚੁੱਕੇ ਹਨ। ਇਨ੍ਹਾਂ ’ਚ ਇਕ ਰੋਜ਼ਾ ਿਕਟ ’ਚ ਮਿਤਾਲੀ ਵਲੋਂ ਬਣਾਈਆਂ ਸਭ ਤੋੋਂ ਵੱਧ 7805 ਦੌੜਾਂ ਦੇ ਵਰਲਡ ਰਿਕਾਰਡ ’ਤੇ ਉਸ ਦੇ ਮੋਹਰ ਲੱਗੀ ਹੋਈ ਹੈ। ਹੁਣ ਵੇਖਦੇ ਹਾਂ ਕਿ ਕਿਹੜੀ ਰੁਸਤਮ ਮਹਿਲਾ ਮਿਤਾਲੀ ਰਾਜ ਦੇ ਇਸ ਰਿਕਾਰਡ ਨੂੰ ਤੋੜਨ ਦਾ ਉਪਰਾਲਾ ਕਰੇਗੀ। ਤਾਲੀ ਰਾਜ ਨੇ ਕਰੀਅਰ ’ਚ ਰਿਕਾਰਡ 232 ਇਕ ਰੋਜ਼ਾ ਮੈਚ ਖੇਡਣ ਦਾ ਕਰਿਸ਼ਮਾ ਕੀਤਾ ਹੈ, ਜਿਹੜਾ ਭਵਿੱਖ ’ਚ ਵਿਸ਼ਵ-ਵਿਆਪੀ ਮਹਿਲਾ ਿਕਟਰਾਂ ਨੂੰ ਸਦਾ ਲਲਕਾਰਦਾ ਰਹੇਗਾ। ਇਹੀ ਨਹੀ, ਮਿਤਾਲੀ ਰਾਜ ਦੇ ਨਾਮ 155 ਇਕ ਰੋਜ਼ਾ ਿਕਟ ਮੈਚਾਂ ’ਚ ਇੰਡੀਅਨ ਿਕਟ ਟੀਮ ਨੂੰ ਬਤੌਰ ਕਪਤਾਨ ਲੀਡ ਕਰਨ ਦਾ ਰਿਕਾਰਡ ਆਪਣੇ ਨਾਮ ਲਿਖਿਆ ਹੈ।

- ਹਰਨੂਰ ਸਿੰਘ ਐਡਵੋਕੇਟ

Posted By: Harjinder Sodhi