ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਮਹਿਲਾ ਵਨਡੇਅ ਟੀਮ ਦੀ ਕਪਤਾਨ ਮਿਤਾਲੀ ਰਾਜ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸਾਊਥ ਅਫਰੀਕਾ ਖ਼ਿਲਾਫ਼ ਵਨਡੇਅ ਸੀਰੀਜ਼ 'ਚ ਮਿਤਾਲੀ ਨੇ ਕਈ ਰਿਕਾਰਡ ਬਣਾਏ ਹਨ ਨਾਲ ਹੀ ਉਹ ਟਵਿੱਟਰ 'ਤੇ ਵੀ ਛਾਈ ਰਹੀ। ਮਿਤਾਲੀ ਨੂੰ ਇਕ ਟਵਿੱਟਰ ਯੂਜ਼ਰ ਨੇ ਉਨ੍ਹਾਂ ਦੀ ਭਾਸ਼ਾ ਨੂੰ ਲੈ ਕੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਉਨ੍ਹਾਂ ਨੇ ਕਰਾਰਾ ਜਵਾਬ ਦਿੱਤਾ।

ਭਾਰਤ ਨੂੰ ਸਾਊਥ ਅਫਰੀਕਾ 'ਤੇ ਮਿਲੀ 3-0 ਦੀ ਜਿੱਤ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਵੀ ਮਿਤਾਲੀ ਨੂੰ ਵਧਾਈ ਦਿੱਤੀ। ਇਸ ਦਾ ਜਵਾਬ ਕਪਤਾਨ ਨੇ ਅੰਗ੍ਰੇਜ਼ੀ 'ਚ ਦਿੱਤਾ ਜਿਸ 'ਤੇ ਇਕ ਟਵਿੱਟਰ ਯੂਜ਼ਰ ਨੇ ਚੁਟਕੀ ਲੈਂਦਿਆਂ ਉਨ੍ਹਾਂ ਦੀ ਭਾਸ਼ਾ 'ਤੇ ਸਵਾਲ ਉਠਾਇਆ। ਟਵਿੱਟਰ ਯੂਜ਼ਰ ਨੇ ਲਿਖਿਆ, 'ਉਹ ਤਮਿਲ ਨਹੀਂ ਜਾਣਦੀ ਹੈ, ਉਹ ਇੰਗਲਿਸ਼ ਤੇਲਗੂ ਤੇ ਹਿੰਦੀ ਬੋਲਦੀ ਹੈ।'

ਇਸ ਟਵੀਟ ਦੇ ਜਵਾਬ 'ਚ ਮਿਤਾਲੀ ਨੇ ਟਵਿੱਟਰ ਯੂਜ਼ਰ ਨੂੰ ਫਟਕਾਰ ਲਾਈ। ਬੇਹੱਦ ਤੀਖੇ ਸ਼ਬਦਾਂ 'ਚ ਭਾਰਤੀ ਕਪਤਾਨ ਨੇ ਜਵਾਬ ਦਿੰਦਿਆਂ ਤਮਿਲ 'ਚ ਲਿਖਿਆ, 'ਤਮਿਲ ਮੇਰੀ ਮਾਂ ਭਾਸ਼ਾ ਹੈ, ਮੈਂ ਤਮਿਲ ਬਹੁਤ ਹੀ ਚੰਗੇ ਨਾਲ ਬੋਲਦੀ ਹਾਂ ਤੇ ਮੈਂ ਤਮਿਲ 'ਚ ਰਹਿਣ 'ਤੇ ਬੇਹਦ ਮਾਨ ਮਹਿਸੂਸ ਕਰਦੀ ਹਾਂ ਪਰ ਇਨ੍ਹਾਂ ਸਭ ਤੋਂ ਉੱਪਰ ਮੈਂ ਇਕ ਭਾਰਤੀ ਹੋਣ 'ਚ ਮਾਨ ਮਹਿਸੂਸ ਕਰਦੀ ਹਾਂ ਤੇ ਹਾਂ ਮੇਰੇ ਸੁਗੁ ਵੱਲੋਂ ਮੇਰੇ ਇਹ ਇਕ ਪੋਸਟ 'ਤੇ ਲਗਾਤਾਰ ਕੀਤੀ ਗਈ ਆਲੋਚਨਾ, ਹਰ ਦਿਨ ਦਿੱਤੀ ਜਾਣ ਵਾਲੀ ਸਲਾਹ ਕਿ ਮੈਨੂੰ ਕਿਵੇਂ ਤੇ ਕੀ ਕਰਨਾ ਚਾਹੀਦਾ ਕੀ ਕਾਰਨ ਅਜਿਹਾ ਕਰਨਾ ਪੈ ਰਿਹਾ ਹੈ।

Posted By: Amita Verma