ਲੁਸਾਨੇ (ਏਐੱਫਪੀ) : ਯੂਏਫਾ ਦੇ ਸਾਬਕਾ ਪ੍ਰਧਾਨ ਮਾਈਕਲ ਪਲਾਟੀਨੀ ਨੂੰ ਫੁੱਟਬਾਲ ਵਿਚ ਅਗਲੇ ਹਫ਼ਤੇ ਤੋਂ ਵਾਪਸੀ ਦੀ ਆਜ਼ਾਦੀ ਮਿਲ ਗਈ ਹੈ ਪਰ ਉਨ੍ਹਾਂ ਖ਼ਿਲਾਫ਼ ਭਿ੍ਸ਼ਟਾਚਾਰ ਦੀ ਜਾਂਚ ਜਾਰੀ ਰਹੇਗੀ। ਪਲਾਟੀਨੀ 'ਤੇ ਚਾਰ ਸਾਲ ਦੀ ਪਾਬੰਦੀ ਅਗਲੇ ਹਫ਼ਤੇ ਸਮਾਪਤ ਹੋਣ ਜਾ ਰਹੀ ਹੈ। ਪਲਾਟੀਨੀ 2007 ਵਿਚ ਯੂਰਪੀ ਫੁੱਟਬਾਲ ਦੀ ਚੋਟੀ ਦੀ ਸੰਸਥਾ ਯੂਏਫਾ ਦੇ ਪ੍ਰਧਾਨ ਬਣੇ ਸਨ। ਉਨ੍ਹਾਂ 'ਤੇ ਰਿਸ਼ਵਤ ਲੈਣ ਦੇ ਦੋਸ਼ਾਂ ਕਾਰਨ ਪਾਬੰਦੀ ਲਾਈ ਗਈ ਸੀ।