ਜਿਊਰਿਖ (ਰਾਇਟਰ) : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਫਾਰਵਰਡ ਲਿਓਨ ਮੈਸੀ, ਮਾਨਚੈਸਟਰ ਯੂਨਾਈਟਡ ਦੇ ਕ੍ਰਿਸਟਿਆਨੋ ਰੋਨਾਲਡੋ ਤੇ ਲਿਵਰਪੂਲ ਦੇ ਮੁਹੰਮਦ ਸਲਾਹ ਸਮੇਤ 11 ਖਿਡਾਰੀਆਂ ਨੂੰ ਫੀਫਾ ਦੇ ਸਰਬੋਤਮ ਪੁਰਸ਼ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਫੁੱਟਬਾਲ ਦੀ ਵਿਸ਼ਵ ਸੰਸਥਾ ਨੇ ਇਸ ਦੀ ਜਾਣਕਾਰੀ ਦਿੱਤੀ। ਜੇਤੂਆਂ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ।

ਨਾਮਜ਼ਦ ਖਿਡਾਰੀਆਂ ’ਚ ਇਨ੍ਹਾਂ ਤਿੰਨ ਖਿਡਾਰੀਆਂ ਤੋਂ ਇਲਾਵਾ ਪਿਛਲੇ ਸਾਲ ਦੇ ਜੇਤੂ ਬਾਇਰਨ ਮਿਊਨਿਖ ਦੇ ਰਾਬਰਟ ਲੇਵਾਨਦੋਵਸਕੀ, ਮਾਨਚੈਸਟਰ ਸਿਟੀ ਦੇ ਕੇਵਿਨ ਡੀ ਬਰੂਨ, ਚੈਲਸੀ ਦੇ ਐਨਗੋਲੇ ਕਾਂਟੇ, ਜੋਰਗਿਨਹੋ, ਰੀਅਲ ਮੈਡਿ੍ਰਡ ਦੇ ਕਰੀਮ ਬੇਂਜੇਮਾ, ਬੋਰੂਸੀਆ ਡੋਰਟਮੁੰਡ ਦੇ ਸਟ੍ਰਾਈਕਰ ਐਰਲਿੰਗ ਹਾਲੈਂਡ ਤੇ ਪੀਐੱਸਜੀ ਦੇ ਕਾਇਲੀਏਨ ਐੱਮਬਾਪੇ ਤੇ ਨੇਮਾਰ ਵੀ ਸ਼ਾਮਲ ਹਨ।

ਮਹਿਲਾ ਪੁਰਸਕਾਰ ’ਚ ਮਹਿਲਾ ਸੁਪਰ ਲੀਗ ਦੀਆਂ ਖਿਡਾਰਨਾਂ ਦਾ ਦਬਦਬਾ ਰਿਹਾ ਤੇ ਆਰਸੇਨਲ ਦੀ ਵਿਵਿਆਨੇ ਮਿਏਡੇਮਾ, ਸਿਟੀ ਦੀ ਲੱਕੀ ਬ੍ਰਾਂਜ ਤੇ ਐਲੇਨ ਵ੍ਹਾਈਟ ਅਤੇ ਚੈਲਸੀ ਦੀ ਸੈਮ ਕੇਰ, ਮਾਗਡਾਲੇਨਾ ਐਰਿਕਸਨ, ਪੇਰਨਿਲੇ ਹਾਰਡਰ ਤੇ ਜੀ-ਸੋ-ਯੁਨ ਦਾਅਵੇਦਾਰਾਂ ’ਚ ਸ਼ਾਮਲ ਹਨ।

Posted By: Jatinder Singh