ਮੈਡ੍ਰਿਡ : ਕੱਲਬ ਛੱਡਣ ਦੀ ਇੱਛਾ ਪ੍ਰਗਟਾਉਣ ਤੋਂ ਬਾਅਦ ਕਲੱਬ ਨਾਲ ਬਣੇ ਰਹਿਣ ਲਈ ਮਜਬੂਰ ਕੀਤੇ ਗਏ ਲਿਓਨ ਮੇਸੀ ਹਮੇਸ਼ਾ ਵਾਂਗ ਬਾਰਸੀਲੋਨਾ ਲਈ ਅਸਰਦਾਰ ਸਾਬਤ ਹੋਏ। ਉਨ੍ਹਾਂ ਇਕ ਗੋਲ ਕੀਤਾ ਜਿਸ ਦੀ ਬਦੌਲਤ ਬਾਰਸੀਲੋਨਾ ਨੇ ਨਵੇਂ ਕੋਚ ਰੋਨਾਲਡ ਕੋਮੈਨ ਦੇ ਮਾਰਗਦਰਸ਼ਨ 'ਚ ਖੇਡੇ ਗਏ ਸਪੈਨਿਸ਼ ਲੀਗ ਲਾ ਲੀਗਾ ਦੇ ਸੈਸ਼ਨ ਦੇ ਆਪਣੇ ਪਹਿਲੇ ਮੁਕਾਬਲੇ 'ਚ ਵਿਲਾਰੀਅਲ ਨੂੰ 4-0 ਨਾਲ ਹਰਾਇਆ।

-----------

ਜੁਵੈਂਟਸ ਬਨਾਮ ਰੋਮਾ ਮੈਚ ਡਰਾਅ

ਰੋਮ : ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਮੌਜੂਦਾ ਚੈਂਪੀਅਨ ਜੁਵੈਂਟਸ ਨੇ ਇਟਲੀ ਦੀ ਸੀਰੀ-ਏ ਲੀਗ 'ਚ ਖੇਡੇ ਗਏ ਮੁਕਾਬਲੇ 'ਚ ਰੋਮਾ ਨੂੰ 2-2 ਨਾਲ ਡਰਾਅ 'ਤੇ ਰੋਕ ਦਿੱਤਾ।

-----------

ਵਾਰਡੀ ਦੀ ਹੈਟਿ੍ਕ ਨਾਲ ਮਾਨਚੈਸਟਰ ਜਿੱਤਿਆ

ਮਾਨਚੈਸਟਰ : ਰੋਮਾਂਚਕ ਮੈਚ 'ਚ ਲੀਸੇਸਟਰ ਨੇ ਜੈਮੀ ਵਾਰਡੀ ਦੀ ਹੈਟਿ੍ਕ ਦੀ ਬੌਦਲਤ ਨਾ ਸਿਰਫ ਮੈਚ 'ਚ ਵਾਪਸੀ ਕੀਤੀ ਬਲਕਿ ਮੇਜ਼ਬਾਨ ਮਾਨਚੈਸਟਰ ਸਿਟੀ ਨੂੰ 5-2 ਨਾਲ ਹਰਾ ਕੇ ਪ੍ਰਰੀਮੀਅਰ ਲੀਗ ਦੇ ਸੈਸ਼ਨ ਦੇ ਆਗਾਜ਼ ਤੋਂ ਬਾਅਦ ਆਪਣੀ ਲਗਾਤਾਰ ਤੀਸਰੀ ਜਿੱਤ ਦਰਜ ਕੀਤੀ।