ਆਪਿਆ (ਸਮੋਆ) (ਏਜੰਸੀ) : ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਕਾਮਨਵੈਲਥ ਭਾਰ ਤੋਲਣ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੰਗਲਵਾਰ ਨੂੰ ਸੋਨ ਤਮਗਾ ਜਿੱਤਿਆ। ਭਾਰਤੀ ਦਲ ਨੇ ਅੱਠ ਸੋਨੇ, ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਮਗਿਆਂ ਸਣੇ ਕੁਲ 13 ਮੈਡਲ ਆਪਣੇ ਨਾਮ ਕੀਤੇ।

ਮੀਰਾਬਾਈ ਨੇ ਔਰਤਾਂ ਦੇ 49 ਕਿਲੋਗ੍ਰਾਮ ਵਰਗ ਵਿਚ 191 ਕਿਲੋਗ੍ਰਾਮ (84+107 ਕਿਲੋਗ੍ਰਾਮ) ਭਾਰ ਚੁੱਕਿਆ। ਇਥੋਂ ਮਿਲੇ ਅੰਕ 2020 ਟੋਕਿਓ ਓਲੰਪਿਕ ਦੀ ਅੰਤਿਮ ਰੈਂਕਿੰਗ ਵਿਚ ਕਾਫੀ ਲਾਹੇਵੰਦ ਸਾਬਤ ਹੋਣਗੇ। ਮੀਰਾਬਾਈ ਨੇ ਅਪ੍ਰੈਲ ਵਿਚ ਚੀਨ ਦੇ ਨਿੰਗਬਾਓ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ 199 ਕਿਲੋਗ੍ਰਾਮ ਭਾਰ ਚੁੱਕਿਆ ਸੀ ਪਰ ਮਾਮੂਲੀ ਫਰਕ ਨਾਲ ਤਮਗ਼ੇ ਤੋਂ ਵਾਂਝਾ ਰਹਿ ਗਈ ਸੀ। ਓਲੰਪਿਕ 2020 ਦੀ ਕੁਆਲੀਫਿਕੇਸ਼ਨ ਪ੍ਰਕਿਰਿਆ 18 ਮਹੀਨੇ ਦੇ ਅੰਦਰ ਛੇ ਟੂਰਨਾਮੈਂਟਾਂ ਵਿਚ ਭਾਰ ਤੋਲਕਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਹੈ। ਇਸ ਵਿਚੋਂ ਚਾਰ ਸਰਵਸ੍ਰੇਸ਼ਠ ਨਤੀਜਿਆਂ ਦੇ ਆਧਾਰ 'ਤੇ ਨਿਰਧਾਰਨ ਹੋਵੇਗਾ। ਿਝੱਲੀ ਡਾਲਾਬੇਹਰਾ ਨੇ 45 ਕਿਲੋਗ੍ਰਾਮ ਵਿਚ 154 ਕਿਲੋਗ੍ਰਾਮ ਭਾਰ ਚੁੱਕ ਕੇ ਪੀਲਾ ਤਮਗਾ ਜਿੱਤਿਆ। ਸੀਨੀਅਰ 55 ਕਿਲੋਗ੍ਰਾਮ ਵਰਗ ਵਿਚ ਸੋਰੋਇਖਾਇਬਾਮ ਬਿੰਦੀਆ ਰਾਣੀ ਅਤੇ ਮਸਤਾ ਸੰਤੋਖੀ ਨੂੰ ਸੋਨ ਅਤੇ ਚਾਂਦੀ ਦੇ ਤਮਗੇ ਮਿਲੇ। ਪੁਰਸ਼ ਵਰਗ ਵਿਚ 55 ਕਿਲੋਗ੍ਰਾਮ ਵਿਚ ਰਿਸ਼ੀਕਾਂਤਾ ਸਿੰਘ ਨੇ ਸੋਨ ਤਮਗਾ ਜਿੱਤਿਆ।