ਲੰਡਨ (ਏਪੀ) : ਰੂਸ ਦੇ ਡੈਨੀਅਲ ਮੇਦਵੇਦੇਵ ਨੇ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਸਖ਼ਤ ਮੁਕਾਬਲੇ 'ਚ ਹਰਾ ਕੇ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਰੂਪ 'ਚ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤ ਲਿਆ। 24 ਸਾਲ ਦੇ ਮੇਦਵੇਦੇਵ ਨੇ ਦੋ ਘੰਟੇ 44 ਮਿੰਟ ਤਕ ਚੱਲੇ ਮੈਚ 'ਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਹੋਏ ਫਾਈਨਲ 'ਚ ਯੂਐੱਸ ਓਪਨ ਚੈਂਪੀਅਨ ਤੇ ਵਿਸ਼ਵ ਦੇ ਨੰਬਰ ਤਿੰਨ ਖਿਡਾਰੀ ਥਿਏਮ ਨੂੰ 4-6, 7-6, 6-4 ਨਾਲ ਮਾਤ ਦਿੱਤੀ।