'ਪ੍ਰੀ-ਕੁਆਰਟਰ ਦੇ ਮੁਕਾਬਲੇ ਇਹ ਮੈਚ ਸੌਖਾ ਸੀ। ਮੈਂ ਹਮੇਸ਼ਾ ਤੋਂ ਕਹਿੰਦੀ ਆ ਰਹੀ ਹਾਂ ਕਿ ਮੈਂ ਆਪਣੇ ਵੱਲੋਂ ਸਰਵਉੱਚ ਕੋਸ਼ਿਸ਼ ਕਰਾਂਗੀ ਪਰ ਨਤੀਜੇ ਮੇਰੇ ਹੱਥ ਵਿਚ ਨਹੀਂ ਹਨ। ਮੇਰੀ ਕੋਸ਼ਿਸ਼ ਸੋਨੇ ਦਾ ਮੈਡਲ ਜਿੱਤਣ ਦੀ ਹੈ।'

ਐੱਮਸੀ ਮੈਰੀਕਾਮ, ਭਾਰਤੀ ਮਹਿਲਾ ਮੁੱਕੇਬਾਜ਼

'ਮੈਰੀਕਾਮ ਨੇ ਮੈਡਲ ਪੱਕਾ ਕਰ ਲਿਆ ਹੈ। ਉਹ ਪਹਿਲਾ ਹੀ ਵਿਸ਼ਵ ਚੈਂਪੀਅਨਸ਼ਿਪ ਦੇ ਛੇ ਸੋਨੇ ਦੇ ਮੈਡਲ ਜਿੱਤ ਚੁੱਕੀ ਹੈ। ਇਹ ਇਕ ਧੜੱਲੇਦਾਰ ਖਿਡਾਰੀ ਹਨ। ਸਾਨੂੰ ਉਮੀਦ ਹੈ ਕਿ ਉਹ ਸੋਨ ਤਗ਼ਮਾ ਜਿੱਤੇਗੀ'

ਕਿਰਨ ਰਿਜਿਜੂ, ਕੇਂਦਰੀ ਖੇਡ ਮੰਤਰੀ

ਸਫਲਤਾ

ਸੁਪਰਮਾਮ ਮੈਰੀਕਾਮ ਨੇ ਸੈਮੀਫਾਈਨਲ 'ਚ ਪੁੱਜ ਕੇ ਆਪਣਾ ਅੱਠਵਾਂ ਮੈਡਲ ਕੀਤਾ ਪੱਕਾ

ਉਲਾਨ-ਉਦੇ (ਰੂਸ) (ਏਜੰਸੀ) : ਛੇ ਵਾਰ ਦੀ ਚੈਂਪੀਅਨ ਐੱਮਸੀ ਮੈਰੀਕਾਮ (51 ਕਿਲੋਗ੍ਰਾਮ) ਨੇ ਸਟੀਕ ਪੰਜ ਤੇ ਆਪਣੇ ਤਜਰਬੇ ਦਾ ਫ਼ਾਇਦਾ ਚੁੱਕਦੇ ਹੋਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾਈ। 36 ਸਾਲਾਂ ਤੇ ਤਿੰਨ ਬੱਚਿਆਂ ਦੀ ਮਾਂ ਮੈਰੀਕਾਮ ਨੇ ਇਕਪਾਸੜ ਅੰਦਾਜ਼ ਵਿਚ ਕੋਲੰਬੀਆ ਦੀ ਵਾਲੇਂਸ਼ੀਆ ਵਿਕਟੋਰੀਆ ਨੂੰ 5-0 ਨਾਲ ਮਾਤ ਦਿੱਤੀ।

ਸੁਪਰਮਾਮ ਮੈਰੀਕਾਮ ਨੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਉਹ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਅਤੇ ਆਪਣਾ ਅੱਠਵਾਂ ਤਗ਼ਮਾ ਵੀ ਪੱਕਾ ਕੀਤਾ। ਤਗ਼ਮਿਆਂ ਦੀ ਗਿਣਤੀ ਦੇ ਆਧਾਰ 'ਤੇ ਉਹ ਪੁਰਸ਼ ਤੇ ਮਹਿਲਾ ਦੋਵਾਂ ਵਿਚ ਸਭ ਤੋਂ ਸਫ਼ਲ ਖਿਡਾਰੀ ਹੈ। ਪੁਰਸ਼ ਵਰਗ ਵਿਚ ਕਿਊਬਾ ਦੇ ਫੈਲੀਕਸ ਸਾਵੇਨ ਨੇ ਸਭ ਤੋਂ ਜ਼ਿਆਦਾ ਸੱਤ ਤਗ਼ਮੇ (ਛੇ ਸੋਨੇ, ਇਕ ਚਾਂਦੀ) ਜਿੱਤੇ ਹਨ। ਮੈਰੀਕਾਮ ਦੇ ਨਾਂ ਅਜੇ ਤਕ ਛੇ ਸੋਨੇ ਅਤੇ ਇਕ ਚਾਂਦੀ ਦਾ ਤਗ਼ਮਾ ਹੈ ਪਰ ਉਹ 51 ਕਿਲੋਗ੍ਰਾਮ ਵਿਚ ਪਹਿਲੀ ਵਾਰ ਤਗ਼ਮਾ ਜਿੱਤੇਗੀ। ਇਸ ਸਾਲ ਉਨ੍ਹਾਂ ਨੇ ਗੁਹਾਟੀ ਵਿਚ ਇੰਡੀਆ ਓਪਨ ਅਤੇ ਇੰਡੋਨੇਸ਼ੀਆ ਵਿਚ ਪ੍ਰਰੈਜੀਡੈਂਟ ਓਪਨ ਵਿਚ ਸੋਨ ਤਗ਼ਮਾ ਜਿੱਤਿਆ ਸੀ। ਉਹ ਰਾਜ ਸਭਾ ਮੈਂਬਰ ਵੀ ਹੈ। ਤੀਜਾ ਦਰਜਾ ਪ੍ਰਰਾਪਤ ਮੈਰੀਕਾਮ ਦਾ ਸ਼ਨਿਚਰਵਾਰ ਨੂੰ ਸਾਹਮਣਾ ਦੂਜਾ ਦਰਜਾ ਪ੍ਰਰਾਪਤ ਤੁਰਕੀ ਦੀ ਬੁਸੇਨਾਜ ਸਾਰਿਕੋਗਲੂ ਨਾਲ ਹੋਵੇਗਾ।