ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਡਰ ਨੇ ਭਾਰਤੀ ਮੁੱਕੇਬਾਜ਼ ਐÎਮਸੀ ਮੈਰੀ ਕਾਮ 'ਚ ਮੁਕਾਬਲੇ ਦੀ ਤੀਬਰ ਇੱਛਾ ਜਗਾ ਦਿੱਤੀ ਹੈ ਤੇ ਉਹ ਹੁਣ ਪਿਛਲੇ ਇਕ ਸਾਲ 'ਚ ਆਪਣੇ ਪਹਿਲੇ ਟੂਰਨਾਮੈਂਟ 'ਚ ਖੇਡਣ ਲੀ ਤਿਆਰ ਹੈ।

ਇਸ 37 ਸਾਲਾ ਖਿਡਾਰੀ ਨੇ 2020 'ਚ ਜ਼ਿਆਦਾਤਰ ਸਮਾਂ ਘਰ 'ਚ ਪ੍ਰਰੈਕਟਿਸ ਕੀਤੀ ਤੇ ਡੇਂਗੂ ਤੋਂ ਉਭਰਨ ਤੋਂ ਬਾਅਦ ਪਿਛਲੇ ਮਹੀਨੇ ਹੀ ਉਨ੍ਹਾਂ 15 ਦਿਨ ਲਈ ਬੈਂਗਲੁਰੂ 'ਚ ਕੈਂਪ 'ਚ ਹਿੱਸਾ ਲਿਆ ਸੀ। ਉਹ ਪਿਛਲੇ ਸਾਲ ਜਾਰਡਨ 'ਚ ਏਸ਼ਿਆਈ ਕੁਆਲੀਫਾਇਰਜ਼ ਜ਼ਰੀਏ ਟੋਕੀਓ ਓਲੰਪਿਕ 'ਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਸਪੇਨ 'ਚ ਬੋਕਸਾਸ ਕੌਮਾਂਤਰੀ ਟੂਰਨਾਮੈਂਟ ਜ਼ਰੀਏ ਪਹਿਲੀ ਵਾਰ ਰਿੰਗ 'ਚ ਉਤਰੇਗੀ। ਇਹ ਟੂਰਨਾਮੈਂਟ ਅਗਲੇ ਹਫ਼ਤੇ ਸ਼ੁਰੂ ਹੋਵੇਗਾ।

ਮੈਰੀ ਕਾਮ ਨੇ ਕਿਹਾ, 'ਮੈਂ ਸਫਰ ਕਰਨ ਤੋਂ ਡਰ ਰਹੀ ਸੀ ਤੇ ਮੈਂ ਬਹੁਤ ਚੌਕਸ ਤੇ ਚਿੰਤਿਤ ਸੀ ਪਰ ਤੁਸੀਂ ਕਦੋਂ ਤਕ ਡਰ ਕੇ ਜੀਅ ਸਕਦੇ ਹੋ। ਕਿਸੇ ਨਾ ਕਿਸੇ ਮੋੜ 'ਤੇ ਤਾਂ ਇਸ ਨੂੰ ਰੋਕਣਾ ਪਵੇਗਾ। ਕਿਸੇ ਨੂੰ ਵੀ ਵਾਇਰਸ ਤੋੋਂ ਬਚਣ ਲਈ ਸਮਝਦਾਰ ਹੋਣਾ ਚਾਹੀਦਾ ਹੈ ਤੇ ਮੈਂ ਆਪਣੇ ਵੱਲੋਂ ਇਹੀ ਕੋਸ਼ਿਸ਼ ਕਰ ਰਹੀ ਹਾਂ। ਮਾਸਕ ਪਹਿਨ ਰਹੀ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਸਫ਼ਾਈ ਬਣਾਏ ਰੱਖਣ 'ਤੇ ਧਿਆਨ ਦੇ ਰਹੀ ਹਾਂ। ਪਰ ਇਸ ਤੋਂ ਡਰਦੇ ਰਹਿਣਾ, ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਡਰੀ ਰਹੀ ਹਾਂ, ਸ਼ਾਇਦ ਅਜਿਹਾ ਨਹੀਂ ਹੋਣਾ ਚਾਹੀਦਾ।

Posted By: Susheel Khanna