ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼ ਮੈਰੀ ਕਾਮ ਨੂੰ ਵਿਸ਼ਵ ਓਲੰਪੀਅਨ ਸੰਘ (ਡਬਲਯੂਓਏ) ਨੇ ਗੋਲੀ ਦੀ ਉਪਾਧੀ ਨਾਲ ਨਵਾਜਿਆ ਗਿਆ ਹੈ। ਵੀਰਵਾਰ ਨੂੰ ਮੈਰੀ ਕਾਮ ਨੇ ਡਬਲਯੂਓਏ ਦਾ ਧੰਨਵਾਦ ਕੀਤਾ। ਓਲੀ ਅਜਿਹਾ ਸਨਮਾਨ ਹੈ ਜੋ ਉਨ੍ਹਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਓਲੰਪਿਕ ਵਿਚ ਮੈਡਲ ਜਿੱਤਿਆ ਹੋਵੇ ਤੇ ਨਾਲ ਹੀ ਸਮਾਜ ਵਿਚ ਓਲੰਪਿਕ ਵੈਲਯੂ ਨੂੰ ਉਤਸ਼ਾਹਤ ਕੀਤਾ ਹੋਵੇ। ਓਲੰਪਿਕ ਵਲਯੂ ਤੋਂ ਮਤਲਬ ਸਨਮਾਨ, ਦੋਸਤੀ ਤੇ ਮਿਹਨਤ ਤੋਂ ਹੈ। ਮੈਰੀ ਕਾਮ ਨੇ ਆਪਣੇ ਟਵਿੱਟਰ 'ਤੇ ਸਰਟੀਫਿਕੇਟ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਇਹ ਸਨਮਾਨ ਦੇਣ ਲਈ ਤੁਹਾਡਾ ਸ਼ੁਕਰੀਆ। ਇਹ ਛੇ ਵਾਰ ਚੈਂਪੀਅਨ ਰਹਿ ਚੁੱਕੀ ਮੈਰੀ ਕਾਮ ਨੂੰ ਪਿਛਲੇ ਮਹੀਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਵਿਚ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਮੈਰੀ ਕਾਮ ਨੂੰ ਕਾਂਸੇ ਦੇ ਤਮਗੇ ਨਾਲ ਹੀ ਤਸੱਲੀ ਕਰਨੀ ਪਈ ਸੀ। ਇਹ ਮੈਰੀ ਕਾਮ ਦਾ ਅੱਠਵਾਂ ਵਿਸ਼ਵ ਚੈਂਪੀਅਨਸ਼ਿਪ ਮੈਡਲ ਸੀ। ਉਹ 6 ਗੋਲਡ, ਇਕ ਚਾਂਦੀ ਅਤੇ ਇਕ ਕਾਂਸੇ ਦਾ ਮੈਡਲ ਜਿੱਤ ਚੁੱਕੀ ਹੈ।